ਬੱਬੂ ਮਾਨ ਨੇ ਭਾਸ਼ਣ ਅਤੇ ਗਾਣਿਆਂ ਰਾਹੀਂ ਲਿਆਂਦੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਰੰਗਤ ਕਾਂਗਰਸ ਦੇ ਮੁਕਾਬਲੇ ਥੋੜ੍ਹਾ ਕਮਜੋਰ ਰਿਹਾ ਆਮ ਆਦਮੀ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ

ਐਸ ਏ ਐਸ ਨਗਰ,1 ਫਰਵਰੀ (ਸ.ਬ.)  ਅੱਜ ਆਮ ਆਦਮੀ ਪਾਰਟੀ ਵਲੋਂ ਮੁਹਾਲੀ ਦੇ ਦਸਹਿਰਾ ਗ੍ਰਾਉਂਡ ਵਿਚ ਗਾਇਕ ਬੱਬੂ ਮਾਨ ਦਾ ਅਖਾੜਾ ਲਵਾ ਕੇ ਸ਼ਕਤੀ ਪ੍ਰਦਰਸਨ ਕੀਤਾ ਗਿਆ| ਹਾਲਾਂਕਿ ਗਿਣਤੀ ਪੱਖੋਂ ਇਹ ਇਕੱਠ ਕਾਮਯਾਬ ਰਿਹਾ ਪਰੰਤੂ ਜੇਕਰ ਇਸਦੀ ਤੁਲਨਾ ਕੁੱਝ ਦਿਨ ਪਹਿਲਾਂ ਕਾਂਗਰਸੀ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਕੀਤੇ ਇੱਕਠ ਨਾਲ ਕੀਤੀ ਜਾਵੇ ਤਾਂ ਇਹ ਔਸਤਨ ਘੱਟ  ਰਿਹਾ| ਇਸ ਦੌਰਾਨ ਲਾਏ ਗਏ ਅਖਾੜੇ ਵਿੱਚ ਬੱਬੂ ਮਾਨ  ਨੇ ਆਪਣੇ ਭਾਸ਼ਣ ਅਤੇ ਗਾਣਿਆਂ ਨਾਲ ਜਰੂਰ ਸਰੋਤੇ ਕੀਲ ਦਿਤੇ ਅਤੇ ਬੱਬੂ ਮਾਨ ਵਲੋਂ ਬੋਲੇ ਗਏ ਸ਼ਬਦਾਂ ਦੌਰਾਨ ਅਤੇ ਗਾਣਿਆਂ ਦੌਰਾਨ ਪੰਡਾਲ ਤਾੜੀਆਂ ਨਾਲ ਗੂੰਜਦਾ ਰਿਹਾ|
ਇਸ ਮੌਕੇ ਬੱਬੂ ਮਾਨ ਨੇ ਲੋਕਾਂ ਨੂੰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ| ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗਰੀਬ ਆਦਮੀ ਲਈ ਸਮਾਂ ਕੱਟਣਾ ਔਖਾ ਹੋ ਗਿਆ ਹੈ| ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਲਾਗੂ ਕੀਤੀ ਨੋਟਬੰਦੀ ਨੇ ਸਭ ਤੋਂ ਵੱਧ ਮਾਰ ਗਰੀਬਾਂ ਤੇ ਮਾਰੀ ਹੈ| ਉਹਨਾਂ ਸ੍ਰੀ            ਸ਼ੇਰਗਿਲ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਕਿ ਸ਼ੇਰਗਿਲ ਸਾਹਿਬ ਜਿੱਤਣ ਤੋਂ ਬਾਅਦ ਭਾਵੇਂ ਅਮੀਰਾਂ ਉਪਰ ਹੋਰ ਟੈਕਸ ਲਗਾ ਦਿਓ ਪਰ ਗਰੀਬ ਕਿਸਾਨ ਾਂ ਅਤੇ ਮਜਦੂਰਾਂ ਦਾ ਕਰਜ ਜਰੂਰ ਮਾਫ ਕਰ ਦਿਓ|
ਇਸ ਮੌਕੇ ਬੋਲਦਿਆਂ ਸ੍ਰ. ਨਰਿੰਦਰ ਸ਼ੇਰਗਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਗਰੀਬਾਂ ਦੀ ਨੁਮਾਇੰਦਾ ਜਮਾਤ ਹੈ ਅਤੇ ਪਾਰਟੀ ਨੇ ਦਿੱਲੀ ਵਿੱਚ ਗਰੀਬਾਂ ਦੀ ਭਲਾਈ ਲਈ ਜਿਹੜੇ ਕਦਮ ਚੁੱਕੇ ਹਨ ਉਹਨਾਂ ਦੀ ਪੂਰੀ ਦੁਨੀਆ ਵਿੱਚ ਤਾਰੀਫ ਹੋਈ ਹੈ| ਉਹਨਾਂ ਕਿਹਾ ਕਿ ਪਾਰਟੀ ਵੀ ਵੀ ਆਈ ਪੀ ਕਲਚਰ ਦੇ ਖਿਲਾਫ ਹੈ ਅਤੇ ਉਹ ਖੁਦ ਵੀ ਚੋਣ ਜਿੱਤਣ ਤੋਂ ਬਾਅਦ ਆਮ ਵਰਕਰਾਂ ਵਾਂਗ ਹੀ ਵਿਚਰਨਗੇ ਅਤੇ ਲਾਲ ਬੱਤੀ ਵਾਲੀ ਗੱਡੀ ਵਿਚ ਨਹੀਂ ਘੁੰਮਣਗੇ|
ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਅੱਜ ਹਲਕਾ ਉਮੀਦਵਾਰ ਨਰਿੰਦਰ ਸਿੰਘ               ਸ਼ੇਰਗਿਲ ਦੇ ਪੱਖ ਵਿਚ ਮੁਹਾਲੀ ਦੇ ਦਸਹਿਰਾ ਗ੍ਰਾਉਂਡ ਵਿਖੇ ਬੱਬੂ ਮਾਨ ਦਾ ਖੁਲੇ ਅਖਾੜੇ ਦੇ ਰੂਪ ਵਿਚ ਕੀਤਾ ਗਿਆ ਸ਼ਕਤੀ ਪ੍ਰਦਰਸਨ ਭਾਵੇਂ ਗਿਣਤੀ ਪਖੋਂ ਕਾਮਯਾਬ ਰਿਹਾ ਪਰ ਆਮ ਆਦਮੀ ਪਾਰਟੀ, ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਦੀ ਨਵਜੋਤ ਸਿੱਧੂ ਵਾਲੀ ਰੈਲੀ ਜਿੰਨਾ ਇਕਠ ਨਹੀਂ ਕਰ ਪਾਈ| ਗਾਇਕ ਬੱਬੂ ਮਾਨ ਨੇ ਦਸਹਿਰਾ ਗ੍ਰਾਉਂਡ ਵਿਖੇ ਆਪਣਾ ਅਖਾੜਾ ਲਾਉਣ ਦੁਪਹਿਰ ਦੇ ਇਕ ਵਜੇ ਤੱਕ ਆਉਣਾ ਸੀ ਪਰ ਉਹ ਢਾਈ ਘੰਟੇ ਪਛੜ ਕੇ ਪਹੁੰਚੇ| ਇਸ ਦੌਰਾਨ ਬੱਬੂ ਮਾਨ ਦੇ ਪ੍ਰਸੰਸਕ ਕਾਫੀ ਉਤਸੁਕਤਾ ਨਾਲ ਉਹਨਾਂ ਦਾ ਇੰਤਜਾਰ ਕਰਦੇ ਵੇਖੇ ਗਏ| ਇਸ ਇਕਠ ਦੀ ਖਾਸ ਗੱਲ ਇਹ ਵੀ ਸੀ ਕਿ ਇਸ ਇਕਠ ਵਿਚ ਅਨੇਕਾਂ ਅਜਿਹੇ ਲੋਕ ਵੀ ਸ਼ਾਮਿਲ ਸਨ ਜੋ ਸਿਰਫ ਬੱਬੂ ਮਾਨ ਨੂੰ ਹੀ ਸੁਣਨ ਆਏ ਸਨ ਅਤੇ ਉਹਨਾ ਦਾ ਆਮ ਆਦਮੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀ| ਹੋਰ ਤਾਂ ਹੋਰ ਇਸ ਅਖਾੜੇ ਨੁੰ ਸੁਰੂ ਕਰਨ ਮੌਕੇ ਬੱਬੂ ਮਾਨ ਨੇ ਖੁਦ ਵੀ ਕਹਿ ਦਿਤਾ ਕਿ ਉਹ ਤਾਂ ਆਪਣੇ ਮਿੱਤਰ ਨਰਿੰਦਰ ਸੇਰਗਿਲ ਲਈ ਆਏ ਹਨ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ|  ਉਹਨਾਂ ਕਿਹਾ ਕਿ ਨਾ ਮੈਂ ਅਕਾਲੀ ਹਾਂ, ਨਾ ਹੀ ਕਾਂਗਰਸੀ ਨਾ ਹੀ ਆਮ ਆਦਮੀ ਪਾਰਟੀ ਦਾ ਬੰਦਾ ਮੈਂ ਤਾਂ ਸਿਰਫ ਲੋਕਾਂ ਦਾ ਬੰਦਾ ਹਾਂ ਤੇ ਆਮ ਆਦਮੀ ਪਾਰਟੀ ਨਾਲ                 ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਤਾਂ ਸਿਰਫ ਆਪਣੇ ਮਿੱਤਰ ਨਰਿੰਦਰ ਸੇਰਗਿਲ ਕਰਕੇ ਹੀ ਏਥੇ ਆਇਆ ਹਾਂ|

Converted from Joy to Unicode

©2017 AglsoftDisclaimerFeedback

Leave a Reply

Your email address will not be published. Required fields are marked *