ਬੱਸ ਅਤੇ ਕਾਰ ਵਿਚਾਲੇ ਟੱਕਰ, 2 ਵਿਅਕਤੀਆਂ ਦੀ ਮੌਤ, 12 ਯਾਤਰੀ ਜ਼ਖਮੀ

ਬੱਸ ਅਤੇ ਕਾਰ ਵਿਚਾਲੇ ਟੱਕਰ, 2 ਵਿਅਕਤੀਆਂ ਦੀ ਮੌਤ, 12 ਯਾਤਰੀ ਜ਼ਖਮੀ
ਬਿਹਾਰ, 14 ਦਸੰਬਰ (ਸ.ਬ.) ਬਿਹਾਰ ਵਿੱਚ ਸਾਰਨ ਜ਼ਿਲੇ ਦੇ ਮਸ਼ਰਖ ਥਾਣਾ ਵਿੱਚ ਅੱਜ ਸਵੇਰੇ ਬੱਸ ਅਤੇ ਕਾਰ ਦਰਮਿਆਨ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਯਾਤਰੀ ਜ਼ਖਮੀ ਹੋ ਗਏ| ਪੁਲੀਸ ਸੂਤਰਾਂ ਨੇ ਦੱਸਿਆ ਕਿ ਜੀਵਨ ਤੋਂ ਪਟਨਾ ਜਾ ਰਹੀ ਇਕ ਨਿਜੀ ਬੱਸ ਅਤੇ ਉਲਟ ਦਿਸ਼ਾ ਤੋਂ ਆ ਰਹੀ ਕਾਰ ਦਰਮਿਆਨ ਰਾਜਮਾਗ 73 ਤੇ ਬਿੰਦਟੋਲੀ              ਨੇੜੇ ਸਿੱਧੀ ਟੱਕਰ ਹੋ ਗਈ| ਹਾਦਸੇ ਵਿੱਚ ਕਾਰ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ 12 ਯਾਤਰੀ ਜ਼ਖਮੀ ਹੋ ਗਏੇ| ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਇਕ ਦੀ ਉਮਰ 35 ਸਾਲ ਅਤੇ ਜਦਕਿ ਦੂਜੇ ਦੀ ਉਮਰ 38 ਸਾਲ ਹੈ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ| ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ| ਪੁਲੀਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ| ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ|

Leave a Reply

Your email address will not be published. Required fields are marked *