ਬੱਸ ਅਤੇ ਟਰੱਕ ਦੀ ਟੱਕਰ ਵਿਚ 12 ਤੋਂ ਵੱਧ ਵਿਅਕਤੀ ਜ਼ਖਮੀ

ਭਰਤਪੁਰ, 1 ਅਗਸਤ (ਸ.ਬ.) ਰਾਜਸਥਾਨ ਦੇ ਧੌਲਪੁਰ ਜ਼ਿਲੇ ਦੇ ਮਨੀਆ ਥਾਣਾ ਖੇਤਰ ਦੇ ਸਕਟਪੁਰ ਤਿਹਾਰੇ ਤੇ ਅੱਜ ਸਵੇਰੇ ਉੱਤਰ ਪ੍ਰਦੇਸ਼ ਸੜਕ ਟ੍ਰਾਂਸਪੋਰਟ ਦੀ ਇਕ ਬੱਸ ਅਤੇ ਇਕ ਟਰੱਕ ਦੀ ਟੱਕਰ ਹੋਈ| ਬੱਸ ਵਿਚ ਸਵਾਰ 12 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ| ਪਲੀਸ ਸੂਤਰਾਂ ਨੇ ਦੱਸਿਆ ਕਿ ਮਨੀਆ ਤੋਂ ਆਗਰਾ ਵੱਲ ਜਾ ਰਹੀ ਉੱਤਰ ਪ੍ਰਦੇਸ਼ ਦੀ ਟ੍ਰਾਂਸਪੋਰਟ ਦੀ ਬੱਸ ਨੇ ਅੱਗੇ ਆ ਰਹੇ ਟਰੱਕ ਨੂੰ ਓਵਰ ਟੇਕ ਕਰਨ ਦੇ ਯਤਨ ਵਿਚ ਉਸ ਨੂੰ ਪਿੱਛੋ ਟੱਕਰ ਮਾਰ ਦਿੱਤੀ| ਇਸ ਦੁਰਘਟਨਾ ਵਿਚ ਬੱਸ ਵਿਚ ਸਵਾਰ 12 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ, ਜਿਸ ਵਿਚ ਤਿੰਨ ਦੀ ਹਾਲਤ ਗੰਭੀਰ ਹੈ| ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਟਰੱਕ ਅਤੇ ਬੱਸ ਨੂੰ ਜਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *