ਬੱਸ ਕਿਊ ਸ਼ੈਲਟਰ ਲੋਕਾਂ ਨੂੰ ਸਮਰਪਿਤ ਕੀਤਾ

ਐਸ ਏ ਐਸ ਨਗਰ, 4 ਜੁਲਾਈ (ਸ.ਬ.) ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ             ਵੈਲਫੇਅਰ ਕਮੇਟੀ (ਰਜਿ.) ਮੁਹਾਲੀ ਦੇ ਪ੍ਰਧਾਨ ਸ੍ਰ. ਸੁੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਇਨ੍ਹਾਂ ਸੈਕਟਰਾਂ ਦੇ ਅਲਾਟੀਆਂ ਅਤੇ ਹੋਰ ਲੋਕਾਂ ਦੇ ਸਹਿਯੋਗ ਨਾਲ ਸਿੰਘ ਸ਼ਹੀਦਾਂ ਗੁਰਦੁਆਰਾ ਦੇ ਟ੍ਰੈਫਿਕ ਲਾਇਟ ਪੁਆਇੰਟ, ਸੈਕਟਰ 77 ਅਤੇ ਪਿੰਡ ਸੋਹਾਣਾ ਵਿਖੇ ਬਣਾਇਆ ਬੱਸ ਕਿਊ ਸ਼ੈਲਟਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ| ਇਸ ਮੌਕੇ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਮੁਲਾਜਿਮ ਲਹਿਰ ਦੇ ਮੌਢੀ ਸ੍ਰ. ਰਘਵੀਰ ਸਿੰਘ ਸੰਧੂ ਵਲੋਂ ਬੱਸ ਕਿਊ ਸ਼ੈਲਟਰ ਦਾ ਉਦਘਾਟਨ ਕੀਤਾ ਗਿਆ|
ਇਸ ਮੌਕੇ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਸ ਜਗ੍ਹਾਂ ਤੇ ਬੱਸ ਕਿਊ ਸ਼ੈਲਟਰ ਲਗਾਉਣ ਲਈ ਉਨ੍ਹਾਂ ਵੱਲੋਂ ਮੁਹਾਲੀ ਨਗਰ ਨਿਗਮ ਅਤੇ ਗਮਾਡਾ ਅਧਿਕਾਰੀਆਂ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਗਿਆ ਸੀ ਪਰੰਤੂ ਇਸਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ| ਇਸ ਤੇ ਕਮੇਟੀ ਵਲੋਂ ਲੋਕਾਂ ਦੀ ਸਹੂਲਤ ਲਈ ਇਸ ਪ੍ਰੋਜੈਕਟ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕੈਬਨਿਟ ਮੰਤਰੀ ਸਿੱਧੂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ|
ਕਮੇਟੀ ਦੇ ਸਰਪ੍ਰਸਤ ਰਘਵੀਰ ਸਿੰਘ ਸੰਧੂ, ਜਨਰਲ ਸਕੱਤਰ ਰਣਜੀਤ ਸਿੰਘ, ਵਿੱਤ ਸਕੱਤਰ ਜੀ.ਐਸ. ਪਠਾਨੀਆ, ਮੀਤ ਪ੍ਰਧਾਨ ਸੰਤ ਸਿੰਘ, ਡਾ. ਮਨਮੋਹਣ ਸਿੰਘ ਅਤੇ ਪ੍ਰੈਸ ਸਕੱਤਰ ਸਰਦੂਲ ਸਿੰਘ ਪੂੰਣੀਆਂ ਨੇ ਦੱਸਿਆ ਕਿ  ਸੈਕਟਰ 76-80 ਵਿੱਚ 22                ਏਕੜ ਦੇ ਵਿਕਾਸ ਕਾਰਜਾਂ ਦਾ ਕੰਮ ਜਿਨਾਂ ਵਿੱਚ ਪਾਣੀ ਦੀਆਂ ਪਾਇਪਾਂ ਪਾਉਣੀਆਂ, ਰੋਡ ਗਲੀਆਂ ਅਤੇ ਸੜਕਾਂ ਬਣਾਉਣੀਆਂ ਅਤੇ ਬਿਜਲੀ ਦੇ ਕੰਮ ਕਰਨ ਸਬੰਧੀ ਗਮਾਡਾ ਵੱਲੋਂ ਨਵੰਬਰ 2019 ਵਿੱਚ ਸਬੰਧਤ               ਠੇਕੇਦਾਰ ਨੂੰ ਅਲਾਟ ਕੀਤਾ ਗਿਆ ਸੀ ਪਰੰਤੂ ਉਸ ਵੱਲੋਂ ਇਹ ਕੰਮ ਬਹੁਤ ਮੱਧਮ ਗਤੀ ਨਾਲ ਕੀਤੇ ਜਾ ਰਹੇ ਹਨ ਜਿਸ ਕਾਰਨ ਪਿਛਲੇ 20 ਸਾਲਾਂ ਤੋਂ ਉਡੀਕ ਕਰ ਰਹੇ 300 ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਨਹੀਂ ਮਿਲ ਰਹੇ ਹਨ|
ਆਗੂਆਂ ਵਲੋਂ ਸ੍ਰ. ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਉਹ ਗਮਾਡਾ ਦੇ ਮੁੱਖ-ਪ੍ਰਸਾਸ਼ਕ ਨਾਲ ਮੀਟਿੰਗ ਕਰਵਾ ਕੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਉਣ ਤਾਂ ਜੋ ਬਾਕੀ ਰਹਿੰਦੇ ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਮਿਲ ਸਕਣ ਅਤੇ ਉਹ ਆਪਣਾ ਘਰ ਬਣਾਉਣ ਦਾ ਸੁਪਨਾ ਸਾਕਾਰ ਕਰ ਸਕਣ| ਆਗੂਆਂ ਵੱਲੋਂ ਇਨ੍ਹਾਂ ਸੈਕਟਰਾਂ ਦੇ ਪਾਣੀ ਦੇ ਬਿੱਲਾਂ ਵਿੱਚ ਗਮਾਡਾ ਵੱਲੋਂ 1.9.2017 ਤੋਂ ਕੀਤੇ ਵਾਧੇ ਨੂੰ ਵਾਪਿਸ ਕਰਵਾਉਣ ਦੀ ਵੀ ਮੰਗ ਕੀਤੀ ਗਈ| ਇਸ ਤੇ ਕੈਬਨਿਟ ਮੰਤਰੀ ਸ੍ਰ. ਸਿੱਧੂ ਨੇ ਅਲਾਟੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੈਕਟਰ 76-80 ਦੇ ਸਰਬਪੱਖੀ ਵਿਕਾਸ, ਪਾਣੀ ਦੇ ਬਿਲ੍ਹਾਂ ਵਿੱਚ ਕੀਤੇਵਾਧੇ ਨੂੰ ਵਾਪਿਸ ਕਰਵਾਉਣ ਅਤੇ ਬਾਕੀ ਰਹਿੰਦੇ ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਦਵਾਉਣ ਲਈ ਯੋਗ ਪੈਰਵੀਂ ਕਰਨਗੇ ਅਤੇ ਉਕਤ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਕਰਵਾਇਆ ਜਾਵੇਗਾ| 
 ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਾਬਕਾ ਕੌਂਸਲ ਅਮਰੀਕ ਸਿੰਘ ਸੋਮਲ, ਹਰਮੇਸ਼ ਲਾਲ, ਗੁਰਮੇਲ ਸਿੰਘ ਢੀਂਡਸਾ, ਦਰਸ਼ਨ ਸਿੰਘ, ਅਮਰੀਕ ਸਿੰਘ, ਸੁਦਰਸ਼ਨ ਸਿੰਘ, ਕ੍ਰਿਸ਼ਨਾ ਮਿੱਤੂ, ਦਿਆਲ ਚੰਦ, ਹਰਦਿਆਲ ਚੰਦ ਬਡਬਰ,  ਸਰਦੂਲ ਸਿੰਘ, ਅਧਿਆਤਮ ਪ੍ਰਕਾਸ਼, ਸੁਖਦੇਵ ਸਿੰਘ ਦੁਆਬਾ, ਇੰਦਰਜੀਤ ਸਿੰਘ, ਨਿਰਮਲ ਸਿੰਘ ਸੱਭਰਵਾਲ, ਸਤਨਾਮ ਸਿੰਘ ਭਿੰਡਰ, ਸੁਰਿੰਦਰ ਸਿੰਘ, ਬੂਟਾ ਸਿੰਘ ਸੋਹਾਣਾ,  ਅਮਰੀਕ ਸਿੰਘ ਮਟੌਰ, ਜਸਬੀਰ ਸਿੰਘ, ਇੰਦਰਜੀਤ ਸਿੰਘ ਸੈਲਾ, ਸੰਤੌਖ ਸਿੰਘ ਅਤੇ ਹੋਰ ਪਤਵੰਤੇ ਸ਼ਾਮਿਲ ਸਨ|

Leave a Reply

Your email address will not be published. Required fields are marked *