ਬੱਸ ਖੱਡ ਵਿੱਚ ਡਿੱਗੀ, 25 ਜ਼ਖਮੀ

ਰੋਹੜੂ, 1 ਮਾਰਚ (ਸ.ਬ.) ਸ਼ਿਮਲਾ ਦੇ ਰੋਹੜੂ ਵਿੱਚ ਇਕ ਭਿਆਨਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ| ਜਿੱਥੇ ਇਕ ਨਿੱਜੀ ਬੱਸ ਸੁੰਗਰੀ ਨਜ਼ਦੀਕ ਡੂੰਘੀ ਖੱਡ ਵਿੱਚ ਡਿੱਗ ਗਈ| ਇਸ ਹਾਦਸੇ ਵਿੱਚ 25 ਯਾਤਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ| ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਤੱਕ ਉਡ ਗਏ|
ਪੁਲੀਸ ਥਾਣਾ ਰੋਹੜੂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਲਗਭਗ 10.30 ਵਜੇ ਵਾਪਰਿਆ| ਜਦੋਂ ਬੱਸ ਸੁੰਗਰੀ ਨਜ਼ਦੀਕ ਪਹੁੰਚੀ ਤਾਂ ਅਚਾਨਕ ਹੀ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਲਗਭਗ 100 ਮੀਟਰ ਖੱਡ ਵਿੱਚ ਡਿੱਗ ਗਈ| ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਸਥਾਨਕ ਲੋਕਾਂ ਨਾਲ ਪੁਲੀਸ ਅਤੇ ਫਾਇਰ ਬਿਗ੍ਰੇਡ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਵਿੱਚ ਲੱਗ ਗਈਆਂ ਹਨ| ਅਜੇ ਤੱਕ ਕਿਸੇ ਦੀ ਮਰਨ ਦੀ ਸੂਚਨਾ ਨਹੀਂ ਹੈ|

Leave a Reply

Your email address will not be published. Required fields are marked *