ਬੱਸ ਨਦੀ ਵਿੱਚ ਡਿੱਗੀ, 32 ਵਿਅਕਤੀਆਂ ਦੀ ਮੌਤ

ਰਾਜਸਥਾਨ, 23 ਦਸੰਬਰ (ਸ.ਬ.) ਇੱਥੋਂ ਦੇ ਸਵਾਈਮਾਧੋਪੁਰ ਵਿੱਚ ਯਾਤਰੀਆਂ ਨਾਲ ਭਰੀ ਬੱਸ ਬਨਾਸ ਨਦੀ ਵਿੱਚ ਡਿੱਗਣ ਨਾਲ 32 ਵਿਅਕਤੀਆਂ ਦੀ ਮੌਤ ਹੋ ਗਈ| ਉਥੇ ਹੀ ਕਈ ਲੋਕ ਜ਼ਖਮੀ ਵੀ ਹੋ ਗਏ ਹਨ| ਜ਼ਿਲਾ ਪ੍ਰਸ਼ਾਸਨ ਅਨੁਸਾਰ ਹਾਦਸਾ ਅੱਜ ਸਵੇਰ ਹੋਇਆ|
ਯਾਤਰੀਆਂ ਨਾਲ ਭਰੀ ਇਹ ਬੱਸ ਬਨਾਸ ਨਦੀ ਦੇ ਪੁੱਲ ਦੀ ਰੇਲਿੰਗ ਤੋੜਦੀ ਹੋਏ ਨਦੀ ਵਿੱਚ ਜਾ ਡਿੱਗੀ| ਘਟਨਾ ਦੀ ਜਾਣਕਾਰੀ ਮਿਲਦੇ ਹੀ ਕਈ ਉਚ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਰਾਹਤ ਬਚਾਅ ਕੰਮ ਜਾਰੀ ਕੀਤਾ| ਨਦੀ ਦੀ ਡੂੰਘਾਈ ਵਧ ਹੋਣ ਅਤੇ ਸਰਦੀ ਹੋਣ ਕਾਰਨ ਰਾਹਤ ਬਚਾਅ ਦੇ ਕੰਮ ਵਿੱਚ ਰੁਕਾਵਟਾਂ ਆ ਰਹੀਆਂ ਹਨ| ਹਾਦਸੇ ਦੀ ਸੂਚਨਾ ਤੋਂ ਬਾਅਦ ਜੈਪੁਰ ਤੋਂ ਵੀ ਰਾਹਤ ਬਚਾਅ ਦੀਆਂ ਟੀਮਾਂ ਮੌਕੇ ਤੇ ਭੇਜੀਆਂ ਗਈਆਂ| ਹਾਦਸੇ ਦੀ ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਕੇ ਤੇ ਜਮ੍ਹਾ ਹੋ ਗਏ|

Leave a Reply

Your email address will not be published. Required fields are marked *