ਬੱਸ ਨੇ ਤੋੜੀ ਬਿਜਲੀ ਦੀ ਤਾਰ

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਇਕ ਨਿੱਜੀ ਯੂਨੀਵਰਸਿਟੀ ਦੀ ਬੱਸ ਨੇ ਬਿਜਲੀ ਦੀ ਤਾਰ ਤੋੜ ਦਿੱਤੀ ਅਤੇ ਬੱਸ ਦਾ ਡ੍ਰਾਈਵਰ ਉਥੇ ਰੁਕਣ ਦੀ ਥਾਂ ਬੱਸ ਨੂੰ ਵਾਪਸ ਮੋੜ ਕੇ ਫਰਾਰ ਹੋ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਜੈਮ ਸਕੂਲ ਵੱਲ ਜਾਂਦੀ ਸੜਕ ਤੇ (ਸਿੰਧੀ ਸਵੀਟਸ ਦੇ ਨਾਲ) ਅੱਜ ਦੁਪਹਿਰ ਵੇਲੇ ਚਿਤਕਾਰਾ ਯੂਨੀਵਰਸਿਟੀ ਦੀ ਬੱਸ ਉਥੇ ਲਮਕਦੀ ਬਿਜਲੀ ਦੀ ਤਾਰ ਨਾਲ ਉਲਝ ਗਈ ਜਿਸ ਕਾਰਨ ਬਿਜਲੀ ਦੀ ਤਾਰ ਟੁੱਟ ਗਈ| ਬੱਸ ਦੇ ਡ੍ਰਾਈਵਰ ਨੇ ਬੱਸ ਵਿਚੋਂ ਉਤਰ ਕੇ ਤਾਰ ਠੀਕ ਕਰਵਾਉਣ ਦੀ ਥਾਂ ਬੱਸ ਨੂੰ ਵਾਪਸ ਮੋੜ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ| ਖਬਰ ਲਿਖੇ ਜਾਣ ਤਕ ਬਿਜਲੀ ਦੀ ਤਾਰ ਹੇਠਾਂ ਸੜਕ ਉਪਰ ਲਮਕ ਰਹੀ ਸੀ , ਜਿਸ ਕਾਰਨ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਹੋਇਆ ਸੀ|

Leave a Reply

Your email address will not be published. Required fields are marked *