ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਤਿੰਨ ਮੌਤਾਂ

ਯਮੁਨਾਨਗਰ, 6 ਜੁਲਾਈ (ਸ.ਬ.) ਯਮੁਨਾਨਗਰ ਵਿੱਚ ਅੱਜ ਨੈਸ਼ਨਲ ਹਾਈਵੇ 73 ਅੰਬਾਲਾ ਚੰਡੀਗੜ੍ਹ ਰੋਡ ਤੇ ਹਰੀਪੁਰ ਜੱਟਾਂ ਕੋਲ ਇਕ ਦਰਦਨਾਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ| ਇਹ ਹਾਦਸਾ ਉਸ ਵਕਤ ਹੋਇਆ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ| ਜਿਸ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ ਤੇ ਕੋਲੋਂ ਦੀ ਲੰਘ ਰਹੇ ਦੋ ਹੋਰ ਨੌਜਵਾਨ ਇਸ ਹਾਦਸੇ ਦੀ ਲਪੇਟ ਵਿਚ ਆ ਗਏ| ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ ਤੇ ਇਕ ਨੂੰ ਪੀ.ਜੀ.ਆਈ. ਭਰਤੀ ਕਰਾਇਆ ਗਿਆ ਹੈ|

Leave a Reply

Your email address will not be published. Required fields are marked *