ਬੱਸ ਪਲਟਣ ਨਾਲ 2 ਦੀ ਮੌਤ, ਕਈ ਜ਼ਖਮੀ

ਜੈਪੁਰ, 17 ਜਨਵਰੀ (ਸ.ਬ.) ਰਾਜਸਥਾਨ ਦੇ ਬਾਸੰਵਾੜਾ ਵਿੱਚ ਬੀਤੀ ਰਾਤ ਇਕ ਨਿੱਜੀ ਬੱਸ ਦੇ ਬੇਕਾਬੂ ਹੋ ਕੇ ਪਲਟ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖਮੀ ਹੋ ਗਏ| ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਬਾਂਸਵਾੜਾ ਦੇ ਮਹਾਤਮਾ ਗਾਂਧੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਪੁਲੀਸ ਅਨੁਸਾਰ ਬਾਂਸਵਾੜਾ ਤੋਂ ਜੈਪੁਰ ਚੱਲਣ ਵਾਲੀ ਇਕ ਨਿੱਜੀ ਟਰੈਵਲਜ਼ ਦੀ ਬੱਸ ਬੀਤੀ ਰਾਤ ਕਰੀਬ 9 ਵਜੇ ਜੈਪੁਰ ਨੇੜੇ ਨਹਿਰ ਦੀ ਪੁਲੀਆ ਨੇੜੇ ਬੇਕਾਬੂ ਹੋ ਕੇ ਪਲਟ ਗਈ| ਹਾਦਸੇ ਵਿੱਚ ਪਰਤਾਪੁਰ ਵਾਸੀ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 17 ਹੋਰ ਲੋਕ ਜ਼ਖਮੀ ਹੋ ਗਏ|
ਚਸ਼ਮਦੀਦਾਂ ਅਨੁਸਾਰ ਬੱਸ ਰਾਤ ਕਰੀਬ 8.30 ਵਜੇ ਜੈਪੁਰ ਲਈ ਰਵਾਨਾ ਹੋਈ| ਕਰੀਬ 9 ਕਿਲੋਮੀਟਰ ਬਾਅਦ ਹੀ ਤੇਜ਼ਪੁਰ ਨੇੜੇ ਬੇਕਾਬੂ ਹੋ ਕੇ ਸੜਕ ਤੋਂ ਉਤਰ ਗਈ| ਚਾਲਕ ਬੱਸ ਨੂੰ ਦੁਬਾਰਾ ਸੜਕ ਤੇ ਲਿਆਇਆ ਪਰ ਕੰਟਰੋਲ ਨਹੀਂ ਰੱਖ ਸਕਣ ਕਾਰਨ ਬੱਸ ਸੜਕ ਕਿਨਾਰੇ ਟੋਏ ਵਿੱਚ ਜਾ ਡਿੱਗੀ| ਇਸ ਨਾਲ ਬੱਸ ਵਿੱਚ ਸਵਾਰ ਕੁਝ ਲੋਕ ਦੱਬ ਗਏ|
ਹਾਦਸਾ ਹੁੰਦੇ ਹੀ ਚਾਲਕ ਅਤੇ ਖਲਾਸੀ ਮੌਕੇ ਤੋਂ ਦੌੜ ਗਏ| ਮੌਕੇ ਤੇ ਪੁੱਜੀ ਪੁਲੀਸ ਨੇ ਕ੍ਰੇਨ ਮੰਗਵਾ ਕੇ ਬੱਸ ਨੂੰ ਮੌਕੇ ਤੇ ਹਟਾਇਆ ਅਤੇ ਉਸ ਤੋਂ ਬਾਅਦ ਜ਼ਖਮੀਆਂ ਨੂੰ ਮਹਾਤਮਾ ਗਾਂਧੀ ਹਸਪਤਾਲ ਭਿਜਵਾਇਆ|

Leave a Reply

Your email address will not be published. Required fields are marked *