ਬੱਸ ਵਿੱਚ ਅੱਗ ਲੱਗਣ ਕਾਰਨ ਔਰਤ ਦੀ ਮੌਤ, 30 ਯਾਤਰੀ ਵਾਲ-ਵਾਲ ਬਚੇ

ਬੈਂਗਲੁਰੂ, 21 ਫਰਵਰੀ(ਸ.ਬ.) ਕਰਨਾਟਕ ਦੇ ਬੈਂਗਲੁਰੂ ਪਿੰਡ ਜ਼ਿਲੇ ਵਿੱਚ ਨੀਮਾਮੰਗਲਾ ਦੇ ਨੇੜੇ ਅੱਜ ਤੜਕੇ ਸਟੇਟ ਆਵਾਜਾਈ ਨਿਗਮ ਦੀ ਬੱਸ ਵਿੱਚ ਅੱਗ ਲੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ| ਹਾਲਾਂਕਿ ਇਸ ਘਟਨਾ ਵਿੱਚ 30 ਯਾਤਰੀ ਵਾਲ-ਵਾਲ ਬਚ ਗਏ| ਪੁਲੀਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਭਾਗਯਾਮਾ (50) ਦੇ ਰੂਪ ਵਿੱਚ ਹੋਈ ਹੈ| ਇਹ ਬੱਸ ਚਿਕਮੰਗਲੁਰ ਤੋਂ ਬੈਂਗਲੁਰੂ ਆ ਰਹੀ ਸੀ| ਇਸ ਦੌਰਾਨ ਦੋ ਯਾਤਰੀਆਂ ਨੂੰ ਥੋੜੀਆਂ ਸੱਟਾਂ ਆਈਆਂ| ਇਨ੍ਹਾਂ ਦੋਵਾਂ ਨੂੰ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਗਿਆ ਹੈ| ਸੂਬੇ ਦੇ ਆਵਾਜਾਈ ਮੰਤਰੀ ਰਾਮਲਿੰਗ ਰੈਡੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਔਰਤ ਦੇ ਰਿਸ਼ਤੇਦਾਰਾਂ ਨੂੰ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ|  ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਅਤੇ ਇਸ ਦੇ ਵਾਸਤਵਿਕ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰਵਾਈ          ਜਾਵੇਗੀ| ਸਟੇਟ ਆਵਾਜਾਈ ਨਿਗਮ ਦੇ ਪ੍ਰਬੰਧਕ ਨਿਰਦੇਸ਼ਕ ਰਾਜਿੰਦਰ ਕੁਮਾਰ ਖਾਤਰੀਆ ਨੇ ਦੱਸਿਆ ਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਬੱਸ ਦੇ ਇੰਜਨ ਵਿੱਚ ਸ਼ਾਟ ਸਰਕਟ ਦੇ ਕਾਰਨ ਅੱਗ ਲੱਗੀ ਹੋਵੇਗੀ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਕੁਝ ਯਾਤਰੀਆਂ ਕੋਲ ਜਲਣਸ਼ੀਲ ਪਦਾਰਥ ਸੀ, ਇਸ ਕਰਕੇ ਅੱਗ ਫੜਨ ਦੇ ਕਾਰਨ ਇਹ ਘਟਨਾ ਹੋਈ| ਮਾਮਲੇ ਦੀ ਜਾਂਚ ਲਈ ਵਿੰਗ ਮਾਹਰਾਂ ਦੀ ਮਦਦ ਲਈ ਜਾ ਰਹੀ ਹੈ|

Leave a Reply

Your email address will not be published. Required fields are marked *