ਬੱਸ ਹਾਦਸੇ ਵਿੱਚ 40 ਤੋਂ ਵਧੇਰੇ ਵਿਅਕਤੀਆਂ ਦੀ ਮੌਤ

ਨੈਰੋਬੀ, 10 ਅਕਤੂਬਰ (ਸ.ਬ.) ਪੱਛਮੀ ਕੀਨੀਆ ਵਿੱਚ ਅੱਜ ਇਕ ਬੱਸ ਦੁਰਘਟਨਾ ਵਿੱਚ 40 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ| ਇੱਥੋਂ ਦੇ ਆਵਾਜਾਈ ਅਧਿਕਾਰੀ ਨੇ ਦੱਸਿਆ,”ਮੇਰੇ ਕੋਲ ਖਬਰਾਂ ਆ ਰਹੀਆਂ ਹਨ ਕਿ 40 ਤੋਂ ਵਧੇਰੇ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਇਹ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ ਕਿਉਂਕਿ ਬੱਸ ਦੀ ਛੱਤ ਟੁੱਟ ਗਈ ਹੈ” ਪੱਛਮੀ ਕੋਰੀਚੀ ਕਾਊਂਟੀ ਵਿੱਚ ਘਟਨਾ ਵਾਲੇ ਸਥਾਨ ਤੇ ਮੌਜੂਦ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 42 ਹੈ|
ਉਨ੍ਹਾਂ ਕਿਹਾ,”42ਵਿਅਕਤੀਆਂ ਦੀ ਮੌਤ ਹੋ ਗਈ ਪਰ ਅਸੀਂ ਅਜੇ ਵੀ ਘਟਨਾ ਵਾਲੀ ਥਾਂ ਤੇ ਮੌਜੂਦ ਹਾਂ|” ਪੁਲੀਸ ਮੁਤਾਬਕ ਬੱਸ ਨੈਰੋਬੀ ਤੋਂ ਪੱਛਮੀ ਸ਼ਹਿਰ ਕਾਕਾਮੇਗਾ ਜਾ ਰਹੀ ਸੀ ਅਤੇ ਇਸ ਵਿੱਚ 52 ਯਾਤਰੀ ਸਵਾਰ ਸਨ| ਕੀਨੀਆ ਦੇ ਰੈਡ ਕਰਾਸ ਅਧਿਕਾਰੀ ਨੇ ਟਵਿੱਟਰ ਤੇ ਕਿਹਾ ਕਿ ਬੱਸ ਉਲਟ ਗਈ ਸੀ ਹਾਲਾਂਕਿ ਅਜੇ ਤਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ| ਅਧਿਕਾਰਕ ਅੰਕੜਿਆਂ ਮੁਤਾਬਕ, ਕੀਨੀਆ ਵਿੱਚ ਸੜਕ ਦੁਰਘਟਨਾਵਾਂ ਵਿੱਚ ਹਰ ਸਾਲ ਤਕਰੀਬਨ 3000 ਵਿਅਕਤੀਆ ਦੀ ਮੌਤ ਹੁੰਦੀ ਹੈ ਪਰ ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਗਿਣਤੀ 12,000 ਤਕ ਹੈ|

Leave a Reply

Your email address will not be published. Required fields are marked *