ਭਗਤਾਂ ਨੇ ਕੀਤਾ ਸਾਈਂ ਬਾਬਾ ਨੂੰ ਮਾਲਾਮਾਲ, ਤਿੰਨ ਦਿਨਾਂ ਵਿਚ ਚੜ੍ਹਿਆ 3 ਕਰੋੜ ਤੋਂ ਵਧ ਦਾ ਚੜ੍ਹਾਵਾ

ਨਵੀਂ ਦਿੱਲੀ, 23 ਜੁਲਾਈ (ਸ.ਬ.) ਸ਼ਿਰਡੀ ਸਾਈਂਬਾਬਾ ਦੇ ਦਰਬਾਰ ਵਿਚ ਗੁਰੂ ਪੂਰਨਿਮਾ ਦੇ ਦਿਨ ਸ਼ਰਧਾਲੂਆਂ ਨੇ ਸਾਈਂ ਬਾਬਾ ਨੂੰ ਮਾਲਾਮਾਲ ਕਰ ਦਿੱਤਾ ਹੈ| ਗੁਰੂ ਪੂਰਨਿਮਾ ਦੇ ਦਿਨ ਭਗਤਾਂ ਨੇ ਸਾਈਂ ਦੇ ਦਰਬਾਰ ਵਿਚ ਕਰੋੜਾਂ ਦਾ ਚੜ੍ਹਾਵਾ ਚੜ੍ਹਾਇਆ ਹੈ| ਤਿੰਨ ਦਿਨਾਂ ਤੱਕ ਚਲੇ ਇਸ ਉਤਸਵ ਵਿਚ ਭਗਤਾਂ ਨੇ ਕੁੱਲ੍ਹ ਮਿਲਾ ਕੇ ਸਾਢੇ ਤਿੰਨ ਕਰੋੜ ਦਾ ਚੜ੍ਹਾਵਾ ਚੜ੍ਹਾਇਆ ਹੈ| ਦਾਨ ਕਾਊਂਟਰ ਤੇ 83 ਲੱਖ ਰੁਪਏ, ਦਾਨ ਦੀ ਗੋਲਕ ਵਿਚੋਂ 2 ਕਰੋੜ 61 ਲੱਖ ਰੁਪਏ ਜਦਕਿ 9 ਲੱਖ ਰੁਪਏ ਦਾ ਸੋਨਾ ਅਤੇ 90 ਹਜ਼ਾਰ ਰੁਪਏ ਦੀ ਚਾਂਦੀ ਵੀ ਚੜ੍ਹਾਵੇ ਦੇ ਰੂਪ ਵਿਚ ਮਿਲੀ ਹੈ| ਇਸ ਚੜ੍ਹਾਵੇ ਵਿਚ 19 ਦੇਸ਼ਾਂ ਦਾ 20 ਲੱਖ ਰੁਪਏ ਦਾ ਚੜ੍ਹਾਵਾ ਚੜ੍ਹਿਆ ਹੈ| ਪਿਛਲੇ ਸਾਲ ਦੀ ਤੁਲਨਾ ਵਿਚ ਚੜ੍ਹਾਵੇ ਵਿਚ 35 ਲੱਖ ਰੁਪਏ ਦਾ ਵਾਧਾ ਹੋਇਆ ਹੈ| ਪਿਛਲੇ ਸਾਲ ਕੁੱਲ੍ਹ ਮਿਲਾ ਕੇ 3 ਕਰੋੜ 8 ਲੱਖ ਰੁਪਏ ਦਾ ਚੜ੍ਹਾਵਾ ਚੜ੍ਹਾਇਆ ਗਿਆ ਸੀ| ਇਸ ਦੇ ਨਾਲ ਹੀ ਸਾਈਂ ਬਾਬਾ ਸੰਸਥਾ ਦੇ ਕੋਲ ਕੁੱਲ 395 ਕਿਲੋ ਸੋਨਾ, ਸਾਢੇ ਚਾਰ ਹਜ਼ਾਰ ਕਿਲੋ ਚਾਂਦੀ ਅਤੇ ਵੱਖ-ਵੱਥ ਬੈਂਕ ਖਾਤਿਆਂ ਵਿਚ 1500 ਕਰੋੜ ਰੁਪਏ ਨਕਦੀ ਜਮਾ ਹਨ|

Leave a Reply

Your email address will not be published. Required fields are marked *