ਭਗਤ ਆਸਾ ਰਾਮ ਜੀ ਦੀ ਯਾਦਗਾਰ ਵਿਖੇ ਲੈਂਟਰ ਪਾਇਆ

ਐਸ ਏ ਐਸ ਨਗਰ, 16 ਫਰਵਰੀ (ਸ਼ਬy) ਨਜਦੀਕੀ ਪਿੰਡ ਸੋਹਾਣਾ (ਸੈਕਟਰ 78) ਵਿਖੇ ਸਥਿਤ ਭਗਤ ਆਸਾ ਰਾਮ ਜੀ ਦੀ ਯਾਦਗਾਰ ਵਿਖੇ ਅੱਜ ਲੈਂਟਰ ਪਾਇਆ ਗਿਆ, ਜਿਸ ਦੀ ੪ੁਰੂਆਤ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇ੪ ਚੰਦ ੪ਰਮਾ ਮੱਛਲੀ ਕਲਾਂ ਨੇ ਕਰਵਾਈ।

ਲੈਂਟਰ ਪੁਆਉਣ ਦਾ ਕੰਮ ੪ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਸਿੰਘ ੪ਹੀਦ ਸੋਹਾਣਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਅਰਦਾਸ ਕੀਤੀ। ੭ਿਕਰਯੋਗ ਹੈ ਕਿ ਇਸ ਕੰਮ ਲਈ ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ 8 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ।

ਇਸ ਮੌਕੇ ਗੱਲਬਾਤ ਕਰਦਿਆਂ ੪zੀ ਮੱਛਲੀ ਕਲਾਂ ਨੇ ਕਿਹਾ ਕਿ ਪੁਆਧੀ ਅਖਾੜਾ ਪ੍ਰੰਪਰਾ ਦੇ ਮੋਢੀ ਭਗਤ ਆਸਾ ਰਾਮ ਜੀ ਬੈਦਵਾਣ ਦਾ ਨਾਮ ਪੁਆਧ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚ ੪ਰਧਾ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹਨਾਂ ਦੇ ਇਸ ਅਸਥਾਨ ਨਾਲ ਇਲਾਕੇ ਦੇ ਬਹੁਤ ਵੱਡੀ ਗਿਣਤੀ ਲੋਕ ਜੁੜੇ ਹੋਏ ਹਨ ਅਤੇ ਇਸ ਬਿਲਡਿੰਗ ਦੀ ਉਸਾਰੀ ਮੁਕੰਮਲ ਹੋਣ ਮਗਰੋਂ ਇਥੇ ਆਉਣ ਵਾਲੇ ਲੋਕਾਂ ੯ ਵੱਡੀ ਸਹੂਲੀਅਤ ਮਿਲੇਗੀ।

ਉਨ੍ਹਾਂ ਕਿਹਾ ਕਿ ਇਥੇ ਰਹਿਦੇ ਹੋਰ ਵਿਕਾਸ ਕੰਮਾਂ ਲਈ ਵੀ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਪ੍ਰਧਾਨ ਭਗਤ ਆਸਾ ਰਾਮ ਬੈਦਵਾਣ ਯਾਦਗਾਰ, ਗੁਰਦੀਪ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਪੱਪੀ, ਗੁਰਦੀਪ ਸਿੰਘ ਘੋਲਾ, ਨਰਿੰਦਰ ਸਿੰਘ, ਗੋਲਾ, ਗੁਰਮੀਤ ਸਿੰਘ, ਬਲਬੀਰ ਸਿੰਘ, ਅਮਰੀਕ ਸਿੰਘ ਸਰਪੰਚ ਮਟੌਰ ਅਤੇ ਪ੍ਰਦੀਪ ਸੋਨੀ ਮਟੌਰ ਵੀ ਹਾ੭ਰ ਸਨ।

Leave a Reply

Your email address will not be published. Required fields are marked *