ਭਗਤ ਪੂਰਨ ਸਿੰਘ ਦੀ 24ਵੀਂ ਬਰਸੀ 24 ਪੌਦੇ ਲਗਾ ਕੇ ਮਨਾਈ

ਐਸ ਏ ਐਸ ਨਗਰ, 6 ਅਗਸਤ (ਸ.ਬ.) ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਭਗਤ ਪੂਰਨ ਸਿੰਘ ਦੀ 24ਵੀਂ ਬਰਸੀ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨਾਨੂੰ ਮਾਜਰਾ ਵਿਖੇ 24 ਪੌਦੇ ਲਾ ਕੇ ਮਨਾਈ| ਇਸ ਸਬੰਧੀ ਜਾਣਕਾਰੀ ਦਿੰਦਿਆ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਦੱਸਿਆ ਕਿਸੇ ਵੀ ਮਹਾਂਪੁਰਸ਼ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੈ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਿਆ ਜਾਵੇ| ਭਗਤ ਪੂਰਨ ਸਿੰਘ ਜਿੱਥੇ ਮਹਾਨ ਸਮਾਜ ਸੁਧਾਰਕ ਸਨ ਉੱਥੇ ਉਹ ਬਹੁਤ ਵੱਡੇ ਵਾਤਾਵਰਣ ਪ੍ਰੇਮੀ ਵੀ ਸਨ| ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇਲਾਉਣ ਦਾ ਸੱਦਾ ਦਿੱਤਾ| ਇਸ ਤੋਂ ਪਹਿਲਾ ਸਕੂਲ ਪ੍ਰਬੰਧਕਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਬਾਰੇ ਇੱਕ ਸੈਮੀਨਾਰ ਕਰਵਾਇਆ| ਸੈਮੀਨਾਰ ਵਿੱਚ ਪਿੰਡ ਰਾਏਪੁਰ ਕਲਾਂ ਦੇ ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰ ਵੀ ਸ਼ਾਮਲ ਸਨ| ਸੁਸਾਇਟੀ ਪ੍ਰਧਾਨ ਮੋਜੋਵਾਲ ਅਤੇ ਸੁਸਾਇਟੀ ਦੇ ਸਲਾਹਕਾਰ ਕੋਮਲ ਸਿੰਘ ਨੇ ਸੈਮੀਨਾਰ ਵਿੱਚ ਜਿੱਥੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਚਾਨਣ ਪਾਇਆ ਉੱਥੇ ਬੱਚਿਆ ਨੂੰ ਕਿਹਾ ਕਿ ਉਹ ਹਰ ਸਾਲ ਆਪਣੇ ਜਨਮ ਦਿਨ ਤੇ ਇਕ ਪੌਦਾ ਲਗਾਉਣ ਅਤੇ ਉਸ ਦੀ ਪਾਲਣਾ ਕਰਨ| ਪੰਚਾਇਤ ਮੈਂਬਰ ਹਰਗੋਬਿੰਦ ਸਿੰਘ ਨੇ ਸੁਸਾਇਟੀ ਮੈਂਬਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ|
ਇਸ ਮੌਕੇ ਪਿੰਡ ਦੇ ਸਰਪੰਚ ਰਾਕੇਸ਼ ਕੁਮਾਰ, ਮੈਂਬਰ ਬਲਬੀਰ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਮੋਹਨ ਸਿੰਘ, ਗੁਰਜੀਤ ਸਿੰਘ, ਸੁਸਾਇਟੀ ਮੈਂਬਰ ਹਰਮੀਤ ਸਿੰਘ, ਬਲਜੀਤ ਸਿੰਘ, ਸਰਵਨ ਸਕੂਲ ਅਧਿਆਪਕ ਅਮਨਦੀਪ ਕੌਰ, ਹਰਵਿੰਦਰ ਸਿੰਘ, ਸਰਬਜੀਤ ਕੌਰ ਦੀਪਿਕਾ, ਮਨਜੀਤ ਕੌਰ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ| ਅੰੰਤ ਵਿੱਚ ਸਕੂਲ ਅਧਿਆਪਕਾ ਸਰਬਜੀਤ ਕੌਰ ਨੇ ਸੁਸਾਇਟੀ ਅਤੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *