ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਫੇਜ਼-11, ਸ੍ਰੀ ਗੁਰੂ ਸਿੰਘ ਸਭਾ ਦੇ ਗੁਰਦੁਆਰਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ| ਕੈਂਪ ਦਾ ਉਦਘਾਟਨ ਸ੍ਰੀਮਤੀ ਅਨੂਪ੍ਰੀਤਾ ਜੌਹਲ ਐਸ.ਡੀ.ਐਮ, ਐਸ.ਏ.ਐਸ ਨਗਰ ਨੇ ਕੀਤਾ| 50 ਪ੍ਰਾਣੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ|
ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਇਹ ਪੰਜਵਾਂ ਖ਼ੂਨਦਾਨ ਕੈਂਪ ਸੀ ਜੋ ਪੀ.ਜੀ.ਆਈ ਦੇ ਸਹਿਯੋਗ ਨਾਲ ਲਗਾਇਆ ਗਿਆ| ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਬਲਬੀਰ ਸਿੰਘ ਖਾਲਸਾ, ਚੇਅਰਮੈਨ ਬਚਿੱਤਰ ਸਿੰਘ ਟਿਵਾਣਾ, ਸਰਪ੍ਰਸਤ ਅਮਰ ਸਿੰਘ ਰੰਧਾਵਾ, ਮੀਤ ਪ੍ਰਧਾਨ ਹਰਮੀਤ ਸਿੰਘ ਗਿੱਲ, ਨਰਿੰਦਰ ਸਿੰਘ ਬਾਠ, ਜਸਵੰਤ ਸਿੰਘ ਸੇਖੋਂ, ਬਲਬੀਰ ਸਿੰਘ ਕੈਂਡੀ, ਬਲਜੀਤ ਸਿੰਘ ਢੀਂਡਸਾ, ਅਮਰਜੀਤ ਕੌਰ, ਰਣਜੀਤ ਸਿੰਘ, ਧਰਮਪਾਲ ਹੁਸ਼ਿਆਰਪੁਰੀ, ਗੁਰਦੀਪ ਸਿੰਘ, ਹਰਬੰਸ ਸਿੰਘ, ਫਕੀਰਚੰਦ, ਰਾਮਵੀਰ ਸਿੰਘ ਯਾਦਵ, ਸੁਰਿੰਦਰ ਸਿੰਘ, ਬਲਬੀਰ ਸਿੰਘ 48-ਸੀ, ਅਜਿੰਦਰ ਸਿੰਘ, ਹਰਦੇਵ ਸਿੰਘ ਕਲੇਰ ਹਾਜਰ ਸਨ|

Leave a Reply

Your email address will not be published. Required fields are marked *