ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਕਾਂਗਰਸ ਘਾਹ ਅਤੇ ਭੰਗ ਬੂਟੀ ਨੂੰ ਖਤਮ ਕਰਨ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 28 ਜੂਨ (ਸ.ਬ.) ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਨੇ  ਫੇਜ-11 ਵਿਚੋਂ ਕਾਂਗਰਸ ਘਾਹ ਅਤੇ ਭੰਗ ਬੂਟੀ ਨੂੰ ਖਤਮ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ| ਫੇਜ-11 ਵਿੱਚ ਬਹੁਤ ਸਾਰੀਆਂ ਸਰਕਾਰੀ ਖਾਲੀ ਥਾਵਾਂ ਅਜਿਹੀਆਂ ਹਨ ਜਿੱਥੇ ਇਨ੍ਹਾਂ ਖਤਰਨਾਕ ਬੂਟੀਆਂ ਨੇ ਕਬਜਾ ਕੀਤਾ ਹੋਇਆ ਹੈ| ਸੈਂਕੜੇ ਰਿਹਾਇਸ਼ੀ ਪਲਾਟਾਂ ਤੇ ਵੀ ਇਹ ਬੂਟੀਆਂ ਵੱਡੇ ਪੱਧਰ ਤੇ ਫੈਲੀਆਂ ਹੋਈਆਂ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਸੁਸਾਇਟੀ ਨੇ ਫੈਸਲਾ ਕੀਤਾ ਹੈ ਕਿ ਗਿਆਰਾਂ ਫੇਜ਼ ਅਤੇ ਬਾਬਾ ਵਾਈਟ ਹਾਊਸ ਤੋਂ ਰੇਲਵੇ ਸਟੇਸ਼ਨ ਤੱਕ ਇਨ੍ਹਾਂ ਬੂਟੀਆਂ ਨੂੰ ਖਤਮ ਕੀਤਾ ਜਾਵੇ| ਕਿਉਂਕਿ ਰਾਤ ਸਮੇਂ ਰੇਲਵੇ  ਸਟੇਸ਼ਨ ਤੇ ਆਉਣ ਜਾਉਣ ਵਾਲੀਆਂ ਸਵਾਰੀਆਂ ਨੂੰ ਇਨ੍ਹਾਂ ਬੂਟੀਆਂ ਕਾਰਨ ਪ੍ਰੇਸ਼ਾਨੀ ਪੈਦਾ ਹੁੰਦੀ ਹੈ| ਪਿਛਲੇ ਦਿਨੀ ਸੁਸਾਇਟੀ ਮੈਂਬਰਾਂ ਨੇ ਪੁਲੀਸ ਸਟੇਸਨ ਦੇ ਨਜ਼ਦੀਕ ਗਮਾਡਾ ਦੇ ਖਾਲੀ ਪਲਾਟ ਵਿੱਚੋਂ ਇਨ੍ਹਾ ਬੂਟੀਆਂ ਨੂੰ ਖਤਮ ਕਰਨ ਦੀ ਸ਼ੁਰੂਆਤ ਕੀਤੀ| ਉਨਾਂ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਿਨ੍ਹਾ ਚਿਰ ਦਰਸਾਏ ਇਲਾਕੇ ਵਿੱਚੋਂ ਇਹਨਾਂ ਬੂਟੀਆਂ ਦਾ ਬਿਲਕੁਲ ਸਫਾਇਆ ਨਹੀਂ ਹੋ ਜਾਂਦਾ| ਉਨ੍ਹਾਂ ਕਿਹਾ ਕਿ ਆਉਣ ਵਾਲੀ  ਬਰਸਾਤ ਦੇ ਦਿਨਾਂ ਵਿੱਚ ਵੱਖ-ਵੱਖ ਥਾਵਾਂ ਤੇ ਸੈਂਕੜੇ ਛਾਂ ਦਾਰ ਦਰਖਤ ਵੀ ਲਾਏ ਜਾਣਗੇ ਤਾਂ ਕਿ ਵਾਤਾਵਰਨ ਸ਼ੁੱਧ ਰਹਿ ਸਕੇ| ਹੁਣ ਤੱਕ ਸੁਸਾਇਟੀ 1000 ਤੋਂ ਉਪਰ ਦਰਖਤ ਲਾ ਚੁੱਕੀ ਹੈ| ਸਮੁੱਚੇ ਮੁਹਾਲੀ ਏਰੀਏ ਵਿੱਚ ਇਨ੍ਹਾਂ ਬੂਟੀਆਂ ਨੂੰ ਖਤਮ ਕਰਨ ਲਈ ਸੁਸਾਇਟੀ ਮਿਊਂਸਪਲ ਕਾਰਪੋਰੇਸ਼ਨ ਅਤੇ ਗਮਾਡਾ ਤੱਕ ਵੀ ਪਹੁੰਚ ਕਰੇਗੀ| ਇਸ ਮੌਕੇ ਹਰਮੀਤ ਸਿੰਘ ਗਿਲ, ਬਲਬੀਰ ਸਿੰਘ-563, ਬਲਬੀਰ ਸਿੰਘ 48-ਸੀ, ਧਰਮਪਾਲ ਹੁਸ਼ਿਆਰਪੁਰੀ, ਹੁਸ਼ਿਆਰ ਚੰਦ ਸਿੰਗਲਾ, ਬਲਜੀਤ ਸਿੰਘ, ਸਿਮਰਨ ਸਿੰਘ, ਸੁਰਿੰਦਰ ਸਿੰਘ, ਸਰਵਨ ਰਾਮ, ਬਲਜੀਤ ਸਿੰਘ ਖੋਖਰ, ਅਮਰਜੀਤ ਸਿੰਘ ਨਰ ਅਤੇ ਨਰਿੰਦਰ ਸਿੰਘ ਬਾਠ ਵੀ ਮੌਜੂਦ ਸਨ|

Leave a Reply

Your email address will not be published. Required fields are marked *