ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ 2214 ਲਾਭਪਾਤਰੀਆਂ ਨੇ 1 ਕਰੋੜ 58 ਲੱਖ 310 ਰੁਪਏ ਦਾ ਲਿਆ ਲਾਭ :ਮਾਂਗਟ 

​​
ਮੁੱਖ ਮੰਤਰੀ ਪੰਜਾਬ ਹੈਪਾਟਾਈਟਸ -ਸੀ ਰੀਲੀਫ ਫੰਡ ਸਕੀਮ ਅਧੀਨ 45 ਮਰੀਜਾਂ ਦਾ ਕੀਤਾ ਜਾ ਰਿਹਾ ਇਲਾਜ ਮੁਫ਼ਤ
ਐਸ.ਏ.ਐਸ.ਨਗਰ: 09 ਅਕਤੂਬਰ 
ਪੰਜਾਬ ਸਰਕਾਰ ਵੱਲੋਂ ਦੇਸ਼ ‘ਚ ਪਹਿਲ ਕਦਮੀ ਕਰਦਿਆਂ ਰਾਜ ਦੇ ਲੋਕਾਂ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲੋਕਾਂ ਨੂੰ ਆਪਣਾ ਇਲਾਜ ਕਰਾਉਣ ਲਈ ਬੇਹੱਦ ਸਹਾਈ ਹੋ ਰਹੀਂ ਹੈ। ਜ਼ਿਲ੍ਹੇ ‘ਚ ਨਵੰਬਰ 2015 ਤੋਂ ਅਗਸਤ 2016 ਤੱਕ 2214 ਲਾਭਪਾਤਰੀਆਂ ਨੇ 1 ਕਰੋੜ 58 ਲੱਖ 310 ਰੁਪਏ ਦਾ ਲਾਭ ਲਿਆ । ਇਸ ਗੱਲ ਦੀ ਜਾਣਕਾਰੀ ਦਿੰਦਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਮ ਮਾਂਗਟ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਧਾਰਕ ਨੂੰ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਨਾਮਵਰ ਹਸਪਤਾਲਾ ਤੇ ਸਰਕਾਰੀ ਹਸਪਤਾਲਾ ਵਿੱਚ 50 ਹਜਾਰ ਰੁਪਏ ਤੱਕ ਦਾ ਇਲਾਜ ਦੀ ਮੁਫ਼ਤ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੋਈ ਵੀ ਅਣਸੁਖਾਵੀ ਘਟਨਾ ‘ਚ ਮੋਤ ਹੋਣ ਤੇ 5 ਲੱਖ ਰੁਪਏ ਦੀ ਬੀਮਾ ਰਾਸੀ ਵੀ ਪਰਿਵਾਰ ਨੂੰ ਮੁਹੱਈਆ ਕਰਵਾਈ ਜਾਂਦੀ ਹੈ। 
ਸ੍ਰੀ ਮਾਂਗਟ ਨੇ ਦੱਸਿਆ ਕਿ ਜ਼ਿਲ੍ਹੇ ‘ਚ ਨੀਲੇ ਕਾਰਡ ਧਾਰਕ ਤੇ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ 82548 ਪਰਿਵਾਰ ਦੇ ਹੁਣ ਤੱਕ 70432 ਕਾਰਡ ਬਣਾਏ ਜਾ ਚੁੱਕੇ ਹਨ ਅਤੇ 14418 ਵਿਊਪਾਰੀਆਂ ਦੇ ਪਰਿਵਾਰ ਦੇ 1791 ਕਾਰਡ ਬਣਾਏ ਗਏ ਹਨ। ਜ਼ਿਲ੍ਹੇ ‘ਚ 12397 ਕਿਸਾਨ ਪਰਿਵਾਰ ਦੇ 4531 ਕਾਰਡ ਅਤੇ 10168 ਮਜਦੂਰੀ ਪਰਿਵਾਰਾਂ ਦੇ ਕਾਰਡ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਬਣਾਏ ਗਏ ਕਾਰਡ ਧਾਰਕ ਨੂੰ ਹਸਪਤਾਲਾਂ ਵਿੱਚ ਆਪਣੀ ਬਿਮਾਰੀ ਦੇ ਇਲਾਜ ਲਈ ਕੋਈ ਪੈਸਾ ਖਰਚ ਨਹੀਂ ਕਰਨਾ ਪਵੇਗਾ ਸਗੋ ਕਾਰਡ ਦਿਖਾ ਕੇ 50 ਹਜਾਰ ਰੁਪਏ ਤੱਕ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਜਿਸ ਨਾਲ ਹੁਣ ਆਮ ਲੋਕਾਂ ਨੂੰ ਆਪਣੀ ਬੀਮਾਰੀ ਦਾ ਇਲਾਜ ਕਰਾਉਣ ਲਈ ਵੱਡੀ ਸਹੂਲਤ ਮਿਲੀ ਹੈ। 
ਸ੍ਰੀ ਮਾਂਗਟ ਨੇ ਦੱਸਿਆ ਕਿ ਜ਼ਿਲ੍ਹੇ ‘ਚ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਆਦਿ ਵਿੱਚ ਸਿਹਤ ਸਹੂਲਤਾਂ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਗਿਆ ਅਤੇ ਰਾਜ ਵਿੱਚ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਪੰਜਾਬ ਹੈਪਾਟਾਇਟਸ -ਸੀ ਰਲੀਫ ਫੰਡ ਸਕੀਮ ਅਧੀਨ ਵੀ ਵੱਡੀ ਰਾਹਤ ਦਿੱਤੀ ਗਈ। ਹੁਣ ਕਦੇ ਵੀ ਹੈਪਾਟਾਇਟਸ-ਸੀ ਦਾ ਮਰੀਜ ਆਪਣਾ ਇਲਾਜ ਮੁਫ਼ਤ ਕਰਵਾ ਸਕਦਾ ਹੈ ਅਤੇ ਜ਼ਿਲ੍ਹੇ ਜ਼ਿਲ੍ਹੇ ‘ਚ 45 ਹੈਪਾਟਾਇਟਸ-ਸੀ ਦੇ ਮਰੀਜਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਮਰੀਜ਼ਾਂ ਨੂੰ ਡਾਕਟਰੀ ਸਹੂਲਤ ਦੇਣ ਲਈ ਮੋਬਾਇਲ ਮੈਡੀਕਲ ਯੂਨਿਟ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੋਬਾਇਲ ਯੂਨਿਟ ਵੱਲੋਂ ਵੱਖ ਵੱਖ ਪਿੰਡਾਂ ਤੋਂ ਇਲਾਵਾ ਸਲੱਮ ਭੱਠਿਆਂ ਆਦਿ ਤੇ ਜਾ ਕੇ ਮਰੀਜ਼ਾਂ ਦਾ ਚੈਕ ਅੱਪ ਕੀਤਾ ਜਾਂਦਾ ਹੈ ਇਸ ਮੋਬਾਇਲ ਯੂਨਿਟ ਵਿੱਚ ਈ.ਸੀ.ਜੀ. ਐਕਸਰੇ ਅਤੇ ਲੈਬ ਟੈਸਟ ਦੀ ਵੀ ਸਹੂਲਤ ਹੈ ਅਤੇ ਮਰੀਜਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। 

Leave a Reply

Your email address will not be published. Required fields are marked *