ਭਗਤ ਪੂਰਨ ਸਿੰਘ ਸੁਸਾਇਟੀ ਵਲੋਂ ਗਾਜਰ ਬੂਟੀ ਅਤੇ ਭੰਗ ਬੂਟੀ ਦੀ ਸਫਾਈ ਸ਼ੁਰੂ

ਐਸ. ਏ. ਐਸ. ਨਗਰ , 15 ਜੁਲਾਈ (ਸ.ਬ.) ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਫੇਜ਼-11 ਵਿੱਚ ਗਾਜਰ ਬੂਟੀ, ਭੰਗ ਬੂਟੀ ਦੀ ਸਫਾਈ ਮੁਹਿੰਮ ਚਲਾਈ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੇਵਾਲ ਨੇ ਦੱਸਿਆ ਕਿ ਮੁਹਾਲੀ ਸ਼ਹਿਰ ਵਿੱਚ ਹਰ ਪਾਸੇ ਹੀ ਗਾਜਰ ਬੂਟੀ ਅਤੇ ਭੰਗ ਬੂਟੀ ਦੀ ਭਰਮਾਰ ਹੈ| ਇਹਨਾਂ ਬੂਟੀਆਂ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ| ਇਸ ਲਈ ਸੁਸਾਇਟੀ ਵਲੋਂ  ਫੇਜ਼-11 ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਗਾਜਰ ਬੂਟੀ ਤੇ ਭੰਗ ਬੂਟੀ ਦੀ ਸਫਾਈ ਕੀਤੀ ਜਾ ਰਹੀ ਹੈ| ਇਸ ਮੌਕੇ ਸੁਸਾਇਟੀ ਦੇ ਮੈਂਬਰ ਧਰਮਪਾਲ ਹੁਸ਼ਿਆਰਪੁਰੀ, ਸੁਰਿੰਦਰ ਸਿੰਘ, ਬਲਬੀਰ ਸਿੰਘ, ਸਰਵਨ ਰਾਮ, ਬਲਜੀਤ ਸਿੰਘ, ਬੀਰ ਸਿੰਘ, ਬਲਦੇਵ ਸਿੰਘ, ਅਮਰਜੀਤ ਸਿੰਘ ਮੌਜੂਦ ਸਨ|

Leave a Reply

Your email address will not be published. Required fields are marked *