ਭਗਵਤੀ ਜਾਗਰਣ ਕਰਵਾਇਆ

ਐਸ ਏ ਐਸ ਨਗਰ, 26 ਮਾਰਚ (ਸ.ਬ.) ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਆਪਣੀ ਆਪਸੀ ਗੂੜ੍ਹੀ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ ਅਤੇ ਪੰਜਾਬ ਦੇ ਲੋਕ ਸਦਾ ਹੀ ਸਰਬ-ਸਾਂਝੀਵਾਲਤਾ ਦੇ ਮੁਦੱਈ ਰਹੇ ਹਨ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਸ. ਜਗਤਾਰ ਸਿੰਘ ਘੜੂੰਆ ਨੇ ਯੂਥ ਕਲੱਬ ਨਿਉ ਹਰੀ ਇਨਕਲੇਵ ਵੱਲੋਂ ਕਰਵਾਏ ਗਏ ਵਿਸ਼ਾਲ ਭਗਵਤੀ ਜਾਗਰਣ ਵਿੱਚ ਬੱਬੀ ਬਾਦਲ ਵੱਲੋਂ ਹਾਜਰੀ ਲਗਾਉਣ ਉਪਰੰਤ ਕੀਤੇ| ਇਸ ਮੌਕੇ ਪੰਮੀ ਬਾਦਸਾਹ ਐਡ ਪਾਰਟੀ ਨੇ ਮਾਤਾ ਦਾ ਗੁਨਗਾਣ ਕੀਤਾ ਇਸ ਜਾਗਰਣ ਵਿੱਚ ਕਲੱਬ ਪ੍ਰਧਾਨ ਨਰੇਸ਼ ਕੁਮਾਰ, ਹਰਜੀਤ ਸਿੰਘ ਜੀਤੀ, ਹਰਮਿੰਦਰ ਸਿੰਘ, ਸਮਸ਼ੇਰ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਦੀਦਾਰ ਸਿੰਘ, ਹਰਨੇਕ ਸਿੰਘ, ਹਰਦੀਪ ਸਿੰਘ, ਲਖਵਿੰਦਰ ਸਿੰਘੂ, ਬਲਦੇਵ ਸਿੰਘ ਢਿੱਲੋਂ, ਮਾਨ ਸਿੰਘ, ਗੁਰਵਿੰਦਰ ਸਿੰਘ ਗਿੰਦਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵਿਸ਼ਾਲ ਭਗਵਤੀ ਜਾਗਰਣ ਵਿੱਚ ਹਾਜ਼ਰੀ ਲਗਾਈ|

Leave a Reply

Your email address will not be published. Required fields are marked *