ਭਗਵਾਨ ਪਰਸ਼ੂਰਾਮ ਜੈਅੰਤੀ ਸਬੰਧੀ ਸਮਾਗਮ ਭਲਕੇ

ਐਸ. ਏ. ਐਸ. ਨਗਰ, 28 ਅਪ੍ਰੈਲ (ਸ.ਬ.) ਸ੍ਰੀ ਬ੍ਰਾਹਮਣ ਸਭਾ ਐਸ ਏ ਐਸ ਨਗਰ ਵਲੋਂ 29 ਅਪ੍ਰੈਲ ਨੂੰ ਪਰਸ਼ੂਰਾਮ ਜੈਅੰਤੀ ਸਬੰਧੀ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਜਨਰਲ ਸਕੱਤਰ ਅਸ਼ੋਕ ਲਾਂਭਾ ਨੇ ਦੱਸਿਆ ਕਿ ਉਦਯੋਗਿਕ  ਖੇਤਰ ਫੇਜ਼-9  ਸਥਿਤ ਭਗਵਾਨ ਪਰਸ਼ੂਰਾਮ ਮੰਦਿਰ ਅਤੇ ਧਰਮਸ਼ਾਲਾ ਵਿੱਚ 29 ਅਪ੍ਰੈਲ ਨੂੰ ਵਿਸ਼ੇਸ਼ ਸਮਾਗਮ ਕੀਤਾ ਜਾਵੇਗਾ| ਇਸ ਮੌਕੇ ਸਵੇਰੇ ਹਵਨ ਯੱਗ  ਹੋਵੇਗਾ ਇਸ ਤੋਂ ਬਾਅਦ ਮਹਿਲਾ ਕੀਰਤਨ  ਮੰਡਲੀ ਕੀਰਤਨ ਕਰੇਗੀ| ਇਸ ਮੌਕੇ ਸ਼ਹਿਰ ਦੀਆਂ ਸਾਰੀਆਂ ਮੰਦਿਰ ਕਮੇਟੀਆਂ ਰਾਮ ਲੀਲਾ ਅਤੇ ਦਸਹਿਰਾ   ਕਮੇਟੀਆਂ , ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ| ਇਸ ਮੌਕੇ ਉਚ ਕੋਟਿ ਦੇ ਵਿਦਵਾਨ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜੀਵਨੀ ਬਾਰੇ ਜਾਣਕਾਰੀ ਦੇਣਗੇ| ਇਸ ਮੌਕੇ ਲੰਗਰ ਵੀ ਵਰਤੇਗਾ|

Leave a Reply

Your email address will not be published. Required fields are marked *