ਭਗਵਾਨ ਪਰਸ਼ੂਰਾਮ ਧਰਮਸ਼ਾਲਾ ਦੀ ਛੱਤ ਦਾ ਲੈਂਟਰ ਪਾਇਆ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਬ੍ਰਾਹਮਣ ਸਭਾ ਮੁਹਾਲੀ ਵਲੋਂ ਭਗਵਾਨ ਪਰਸੂਰਾਮ ਭਵਨ ਧਰਮਸਾਲਾ ਇੰਡਸਟਰੀਅਲ ਏਰੀਆ ਫੇਜ਼ 9 ਦੀ ਉਸਾਰੀ ਦੇ ਕਰਵਾਏ ਜਾ ਕੰਮ ਦੌਰਾਨ ਧਰਮਸ਼ਾਲਾ ਦੀ ਛੱਤ ਦਾ ਲੈਂਟਰ ਪਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਸਤ ਸ੍ਰੀ ਅਸ਼ੋਕ ਝਾ ਨੇ ਦੱਸਿਆ ਕਿ ਇਹ ਧਰਮਸ਼ਾਲਾ ਲੋਕਾਂ ਦੇ ਦਿੱਤੇ ਦਾਨ ਦੇ ਸਹਿਯੋਗ ਨਾਲ ਉਸਾਰੀ ਜਾ ਰਹੀ ਹੈ| ਇਸ ਮੌਕੇ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਨੇ 11 ਹਜਾਰ ਰੁਪਏ ਦਾਨ ਦਿੱਤਾ|
ਇਸ ਮੌਕੇ ਸਭਾ ਦੇ ਪ੍ਰਧਾਨ ਸ੍ਰੀ ਵੀ ਕੇ ਵੈਦ ਜਨਰਲ ਸਕੱਤਰ ਵਿਜੈ ਸ਼ਰਮਾ, ਖਜਾਨਚੀ ਸੰਜੀਵ ਮਿਸ਼ਰਾ, ਸੈਕਟਰੀ ਜਸਵਿੰਦਰ ਸ਼ਰਮਾ, ਸੰਜੀਵ ਵਸ਼ਿਸ਼ਟ ਸਾਬਕਾ ਪ੍ਰਧਾਨ ਬ੍ਰਾਹਮਣ ਸਭਾ, ਵਿਜੈ ਕਿਸਨ ਜੋਸ਼ੀ, ਸ਼ਾਮ ਸੁੰਦਰ ਸ਼ਰਮਾ, ਐਸ ਡੀ ਸ਼ਰਮਾ, ਜੋਗਿੰਦਰ ਪਾਲ, ਬਾਲ ਕ੍ਰਿਸ਼ਨ ਸ਼ਰਮਾ, ਗੋਪਾਲ ਕ੍ਰਿਸਨ ਸ਼ਰਮਾ, ਸੰਜੀਵ ਸ਼ਰਮਾ, ਰਾਜੇਸ਼ ਸ਼ਰਮਾ, ਇੰਦਰਮਣੀ ਤ੍ਰਿਪਾਠੀ, ਪ੍ਰਵੀਨ ਸ਼ਰਮਾ ਅਤੇ ਬ੍ਰਾਹਮਣ ਭਾਈਚਾਰੇ ਦੇ ਲੋਕ ਮੌਜੂਦ ਸਨ|

Leave a Reply

Your email address will not be published. Required fields are marked *