ਭਗਵਾਨ ਬਾਲਮੀਕ ਅਤੇ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਮਨਾਇਆ

ਖਰੜ, 10 ਅਕਤੂਬਰ (ਸ.ਬ.)   ਨੇੜਲੇ ਪਿੰਡ ਘਟੌਰ ਵਿਖੇ ਭਗਵਾਨ ਬਾਲਮੀਕ ਡਰਾਮਾ ਪਾਰਟੀ ਵਲੋਂ ਭਗਵਾਨ ਬਾਲਮੀਕ ਅਤੇ ਭਾਈ ਜੈਤਾ ਜੀ ਦਾ ਜਨਮ ਦਿਵਸ ਮਨਾਇਆ ਗਿਆ| ਇਸ ਮੌਕੇ ਪ੍ਰੇਮ ਚੰਦ ਭਾਟੀਆ ਵਲੋਂ  ਪ੍ਰਿਥੀ ਚੰਦ ਰਾਠੋੜ ਦਾ ਡਰਾਮਾ ਪੇਸ਼ ਕੀਤਾ ਗਿਆ| ਇਸ ਮੌਕੇ ਮੁੱਖ ਮਹਿਮਾਨ ਸਤਵਿੰਦਰ ਕੌਰ ਸਰਾਓਂ ਪ੍ਰਧਾਨ ਇਸਤਰੀ ਅਕਾਲੀ ਦਲ ਖਰੜ  ਸਨ ਅਤੇ ਵਿਸ਼ੇਸ ਮਹਿਮਾਨ ਰਣਜੀਤ ਸਿੰਘ ਜੀਤੀ ਪਡਿਆਲਾ, ਜਗਜੀਤ ਸਿੰਘ ਗਿਲ, ਰਜਿੰਦਰ ੰਿਸਘ ਸਨ|  ਇਸ ਮੌਕੇ ਸੰਬੋਧਨ ਕਰਦਿਆਂ  ਇਸਤਰੀ ਅਕਾਲੀ ਦਲ ਖਰੜ ਦੀ ਪ੍ਰਧਾਨ ਸਤਵਿੰਦਰ ਕੌਰ ਸਰਾਓਂ ਨੇ ਕਿਹਾ ਕਿ ਸਾਨੂੰ ਸਭ ਨੂੰ ਭਾਈਚਾਰਕ ਏਕਤਾ ਬਣਾ ਕੇ ਰਖਣੀ ਚਾਹੀਦੀ ਹੈ ਅਤੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ| ਇਸ ਮੌਕੇ  ਪਰਮਜੀਤ ਸਿੰਘ ਢਿਲੋਂ, ਹਰਿੰਦਰਪਾਲ ਸਿੰਘ ਪੰਚ, ਚਰਨਜੀਤ ਸਿੰਘ, ਸੁਰਿੰਦਰ ਸਿੰਘ, ਗਿਆਨੀ ਗੁਰਜੀਤ ਸਿੰਘ ਪੰਚ, ਗੁਰਮੁੱਖ ਸਿੰਘ ਪੰਚ ਵੀ ਮੌਜੂਦ ਸਨ|

Leave a Reply

Your email address will not be published. Required fields are marked *