ਭਗਵਾਨ ਮਹਾਂਵੀਰ ਦਾ ਜਨਮ ਕਲਿਆਣ ਉਤਸਵ ਮਨਾਇਆ

ਐਸ. ਏ. ਐਸ ਨਗਰ, 29 ਮਾਰਚ (ਸ.ਬ.) ਜੈਨ ਸਥਾਨਕ ਫੇਜ਼-6 ਮੁਹਾਲੀ ਵਿਖੇ ਅੱਜ ਜੈਨ ਧਰਮ ਦੇ ਭਗਵਾਨ ਮਹਾਂਵੀਰ ਦਾ 2613 ਵਾਂ ਜਨਮ ਕਲਿਆਣ ਮਹੋਤਸਵ ਦਾ ਆਯੋਜਨ ਕੀਤਾ ਗਿਆ| ਸਮਾਗਮ ਦੀ ਪ੍ਰਧਾਨਗੀ ਸ੍ਰੀ ਸੁਰਿੰਦਰ ਜੈਨ ਨੇ ਕੀਤੀ| ਇਸ ਮੌਕੇ ਬੋਲਦਿਆਂ ਸਭਾ ਦੇ ਪ੍ਰਧਾਨ ਸ੍ਰੀ ਅਸ਼ੋਕ ਜੈਨ ਨੇ ਮਹਾਂਵੀਰ ਜੈਅੰਤੀ ਮੌਕੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ| ਬੱਚਿਆਂ ਵੱਲੋਂ ਮਹਾਵੀਰ ਜੈਅੰਤੀ ਦੇ ਮੌਕੇ ਵੱਖ -ਵੱਖ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ| ਉਘੀ ਕਵਿਤਰੀ ਸੁਧਾ ਜੈਨ ਸ਼ੰਦੀਪ ਵਲੋਂ ਗੀਤ ਸੁਣਾਇਆ ਗਿਆ| ਜੈਨ ਸਥਾਨਕ ਫੇਜ਼-6 ਵਿਖੇ ਵਿਰਾਜਮਾਨ ਤਪਸਵੀ ਰਤਨ ਸ੍ਰੀ ਜਿਨੇਸ ਮੁਨੀ ਜੀ ਮਹਾਂਰਾਜ ਨੇ ਆਪਣੇ ਪ੍ਰਵਚਨ ਰਾਹੀਂ ਮਹਾਵੀਰ ਜੀ ਦੇ ਜਨਮ ਅਤੇ ਉਹਨਾਂ ਦੀਆਂ ਸਿਖਿਆਵਾਂ ਨੇ ਚਾਨਣਾ ਪਾਇਆ ਤੇ ਮੰਗਲ ਪਾਠ ਸੁਣਾਕੇ ਸਮਾਗਮ ਦੇ ਅੰਤ ਕੀਤਾ| ਸਟੇਜ ਸੈਕਟਰੀ ਦੀ ਭੁਮਿਕਾ ਸ੍ਰੀ ਸੁਰੇਸ਼ਜੈਨ ਲੇ ਕੀਤੀ|

Leave a Reply

Your email address will not be published. Required fields are marked *