ਭਗਵਾਨ ਸ਼ਿਵ ਦੀ ਪਤਨੀ ਬਣਨ ਦੀ ਇੱਛਾ ਵਿੱਚ ਔਰਤ ਨੇ ਖੁਦ ਨੂੰ ਲਾਈ ਅੱਗ, ਮੌਤ

ਗੁੜਗਾਓ, 7 ਜਨਵਰੀ (ਸ.ਬ.) ਇਸ ਨੂੰ ਅੰਧਵਿਸ਼ਵਾਸ ਕਹੀਏ ਜਾਂ ਭਗਤੀ| ਪਟੌਦੀ ਦੇ ਇੱਛਾਪੁਰੀ ਦੀ ਅਨੀਸ਼ਾ ਸ਼ਰਮਾ (25) ਖੁਦ ਨੂੰ ਸ਼ਿਵ ਜੀ ਦੀ ਪਤਨੀ ਦੇ ਰੂਪ ਵਿੱਚ ਦੇਖਣਾ ਚਾਹੁੰਦੀ ਸੀ| ਉਸ ਨੇ ਖੁਦ ਨੂੰ ਸ਼ਿਵ ਮੰਦਰ ਵਿੱਚ ਅੱਗ ਲਾ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ| ਮੌਕੇ ਤੇ ਪੁਲੀਸ ਨੇ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ|
ਇਸ ਵਿੱਚ ਲਿਖਿਆ ਹੈ ਕਿ ਉਹ ਇਸ ਜਨਮ ਵਿੱਚ ਸ਼ਿਵ ਨੂੰ ਪ੍ਰਾਪਤ ਨਹੀਂ ਕਰ ਸਕੀ ਸੀ| ਇਸ ਲਈ ਹੇ! ਪਾਰਬਤੀ ਮਾਂ ਮੈਨੂੰ ਆਸ਼ੀਰਵਾਦ ਦਿਓ ਤਾਂ ਕਿ ਮੈਂ ਅਗਲੇ ਜਨਮ ਵਿੱਚ ਸ਼ਿਵ ਨੂੰ ਪ੍ਰਾਪਤ ਕਰ ਸਕਾਂ| ਮੰਦਰ ਦੇ ਮਹੰਤ ਗੋਪਾਲਜੀ ਅਨੁਸਾਰ ਬੀਤੀ ਦੇਰ ਸ਼ਾਮ ਅਨੀਸ਼ਾ ਸ਼ਿਵ ਮੰਦਰ ਵਿੱਚ ਆਈ ਅਤੇ ਇਸ ਤੋਂ ਬਾਅਦ ਭਗਵਾਨ ਦੇ ਦਰਸ਼ਨ ਕੀਤੇ ਅਤੇ ਬਾਅਦ ਵਿੱਚ ਮੰਦਰ ਦੇ ਇਸ਼ਨਾਨ ਘਰ ਵਿੱਚ ਚੱਲੀ ਗਈ| ਕੁਝ ਦੇਰ ਬਾਅਦ ਲੋਕਾਂ ਨੇ ਇਸ਼ਨਾਨ ਘਰ ਤੋਂ ਅੱਗ ਦੀਆਂ ਲਾਟਾਂ ਨਿਕਲਣ ਦੀ ਗੱਲ ਉਨ੍ਹਾਂ ਨੂੰ ਦੱਸੀ ਪਰ ਜਦੋਂ ਤੱਕ ਉਹ ਇਸ਼ਨਾਨ ਘਰ ਵਿੱਚ ਪੁੱਜੇ, ਉਹ ਮਰ ਚੁਕੀ ਸੀ|

Leave a Reply

Your email address will not be published. Required fields are marked *