ਭਗਵੰਤ ਗੀਗੇਮਾਜਰਾ ਦੀ ਅਗਵਾਈ ਵਿੱਚ ਚੋਣ ਮੀਟਿੰਗ

ਐਸ ਏ ਐਸ ਨਗਰ, 9 ਫਰਵਰੀ (ਸ.ਬ.) ਮੁਹਾਲੀ ਨਗਰ ਨਿਗਮ ਚੋਣਾਂ ਸਬੰਧੀ ਇਕ ਚੋਣ ਮੀਟਿੰਗ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਭਗਵੰਤ ਸਿੰਘ ਗੀਗੇ ਮਾਜਰਾ ਦੀ ਅਗਵਾਈ ਹੇਠ ਕੀਤੀ ਗਈ । ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਲਠਲਾਣਾ , ਛੱਜਾ ਸਿੰਘ ਸਰਪੰਚ ਕੁਰੜੀ ਵੱਲੋਂ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੀਆਂ ਨਿਗਮ ਚੋਣਾਂ ਸਬੰਧੀ ਡਿਊਟੀਆਂ ਲਗਾਈਆਂ ਗਈਆਂ ।

ਇਸ ਮੌਕੇ ਭਗਵੰਤ ਸਿੰਘ ਗੀਗੇ ਮਾਜਰਾ ਨੇ ਕਿਹਾ ਕਿ ਪੰਜਾਬ ਦੇ ਕੈਬਿਨਟ ਮੰਤਰੀ ਸz. ਬਲਵੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਹਲਕੇ ਦੇ ਸਾਰੇ ਵਰਗ ਖੁਸ਼ ਹਨ।

ਇਸ ਮੌਕੇ ਵਾਇਸ ਚੇਅਰਮੈਨ ਬਲਾਕ ਸੰਮਤੀ ਸz. ਮਨਜੀਤ ਸਿੰਘ ਤਗੌਗੀ, ਗੁਰਚਰਨ ਸਿੰਘ, ਕਿਰਪਾਲ ਸਿੰਘ ਸਿਆਊ, ਸਰਪੰਚ ਹਰਜਿੰਦਰ ਸਿੰਘ ਢੇਲਪੁਰ, ਸੁਖਵਿੰਦਰ ਸਿੰਘ ਮਿੰਢੇ ਮਾਜਰਾ ਭਗਤ ਰਾਮ ਸਨੇਟਾ, ਗਿੰਨੀ ਬੜਮਾਜਰਾ, ਰਮਨ ਸਫੀਪੁਰ, ਗੁਰਵਿੰਦਰ ਸਿੰਘ ਬੜੀ, ਸਰਪੰਚ ਸ਼ੇਰ ਸਿੰਘ ਦੈੜੀ, ਸਰਪੰਚ ਬਾਕਰਪੁਰ ਤਰਸੇਮ ਸਿੰਘ ਅਤੇ ਹਲਕੇ ਦੇ ਮੋਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *