ਭਗਵੰਤ ਮਾਨ ਦੇ ਚੋਣ ਦਫ਼ਤਰ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ

ਜਲਾਲਾਬਾਦ, 29 ਦਸੰਬਰ (ਸ.ਬ.) ਹਲਕਾ ਜਲਾਲਾਬਾਦ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਤੋਂ ਦੋ ਦਿਨ ਬਾਅਦ ਹੀ ਉਨ੍ਹਾਂ ਦੇ ਚੋਣ ਦਫ਼ਤਰ ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ| ਤਾਜ਼ਾ ਰਿਪੋਰਟਾਂ ਮੁਤਾਬਿਕ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ|
ਚੰਡੀਗੜ੍ਹ ਨਗਰ ਨਿਗਮ ਨੂੰ ਮਿਲੇ ਨਵੇਂ ਨਾਮਜ਼ਦ ਕੌਂਸਲਰ
ਚੰਡੀਗੜ੍ਹ, 29 ਦਸੰਬਰ (ਸ.ਬ.)  ਚੰਡੀਗੜ੍ਹ ਯੂ.ਟੀ. ਪ੍ਰਸ਼ਾਸਨ ਨੇ ਨਗਰ ਨਿਗਮ ਚੰਡੀਗੜ੍ਹ ਲਈ 9 ਨਵੇਂ ਕੌਂਸਲਰਾਂ ਨੂੰ ਨਾਮਜ਼ਦ ਕੀਤਾ ਹੈ| ਜਿਨ੍ਹਾਂ ਵਿਚ ਚਰਨਜੀਵ ਸਿੰਘ, ਅਜੇ ਦੱਤਾ, ਸਚਿਨ ਕੁਮਾਰ ਲੋਟੀਆ, ਹਾਜੀ ਮੁਹੰਮਦ ਖੁਰਸ਼ੀਦ ਅਲੀ, ਡਾ. ਜਿਯੋਤਸਨਾ ਵਿਗ, ਸ਼ਿਪਰਾ ਬਾਂਸਲ, ਸੱਤ ਪ੍ਰਕਾਸ਼ ਅਗਰਵਾਲ, ਕਮਲਾ ਸ਼ਰਮਾ ਤੇ ਮੇਜਰ ਜਨਰਲ ਐਮ.ਐਸ. ਕੰਦਾਲ ਸ਼ਾਮਿਲ ਹਨ|

Leave a Reply

Your email address will not be published. Required fields are marked *