ਭਜਨ ਕੀਰਤਨ ਅਤੇ ਭੰਡਾਰਾ ਆਯੋਜਿਤ

ਐਸ ਏ ਐਸ ਨਗਰ, 20 ਅਗਸਤ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਸਥਿਤ ਬਾਬਾ ਬਾਲਕ ਨਾਥ ਦੇ ਮੰਦਰ ਵਿੱਚ ਹਰ ਐਤਵਾਰ ਆਯੋਜਿਤ ਕੀਤੇ ਜਾਂਦੇ ਭਜਨ ਕੀਰਤਨ ਦੇ ਪ੍ਰੋਗਰਾਮ ਦੌਰਾਨ ਭਗਤ ਗੁਰਦਿਆਲ ਸਿੰਘ ਅਤੇ ਸਾਥੀਆਂ ਵਲੋਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਗਿਆ ਅਤੇ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ| ਇਸ ਮੌਕੇ ਭਗਤ ਗੁਰਦਿਆਲ ਨੇ ਦੱਸਿਆ ਕਿ ਹਰ ਐਤਵਾਰ ਨੂੰ ਆਯੋਜਿਤ ਹੋਣ ਵਾਲੇ ਭੰਡਾਰੇ ਲਈ ਸ਼ਰਧਾਲੂਆਂ ਵਲੋਂ ਫਲ ਫਰੂਟ ਅਤੇ ਹੋਰ ਸਾਮਾਨ ਦਿੱਤਾ ਜਾਂਦਾ ਹੈ ਅਤੇ ਭੰਡਾਰੇ ਦੌਰਾਨ ਗਰੀਬ ਲੋਕਾਂ ਨੂੰਵਿਸ਼ੇਸ਼ ਤੌਰ ਤੇ ਸੱਦ ਕੇ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਬਾਂਕਾ, ਮਨਮੋਹਨ ਦਾਦਾ, ਵਿਨੋਦ ਸ਼ਰਮਾ, ਰੇਸ਼ਮ ਠਾਕੁਰ ਵੀ ਹਾਜਿਰ ਸਨ|

Leave a Reply

Your email address will not be published. Required fields are marked *