ਭਰਵੀਂ ਬਰਸਾਤ ਕਾਰਨ ਠੰਡ ਵਿੱਚ ਹੋਇਆ ਵਾਧਾ

ਪਟਿਆਲਾ, 13 ਫਰਵਰੀ (ਜਗਮੋਹਨ ਸਿੰਘ) ਫੱਗਣ ਮਹੀਨੇ ਦੀ ਸੰਗਰਾਂਦ ਅਤੇ ਉਸਤੋਂ ਅਗਲੇ ਦਿਨ ਸਵੇਰੇ ਹੀ ਪਈ ਭਰਵੀਂ ਬਰਸਾਤ ਕਾਰਨ ਜਿਥੇ ਪਟਿਆਲਾ ਇਲਾਕੇ ਵਿੱਚ ਠੰਡ ਵੱਧ ਗਈ ਹੈ, ਉੱਥੇ ਹੀ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤ ਦਾ ਗੰਦਾ ਪਾਣੀ ਸੜਕਾਂ ਉਪਰ ਹੀ ਖੜ ਗਿਆ ਹੈ| ਹਾਲ ਤਾਂ ਇਹ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਟਿਆਲਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੌਗਿੰਦਰ ਸਿੰਘ ਯੋਗੀ ਬਰਸਾਤੀ ਪਾਣੀ ਦੇ ਨਿਕਾਸ ਲਈ ਖੁਦ ਯਤਨ ਕਰਦੇ ਵੇਖੇਗਏ| ਇਸ ਮੌਕੇ ਉਹਨਾਂ ਕਈ ਨਾਲਿਆਂ ਵਿਚ ਬਾਂਸ ਮਾਰਕੇ ਉਹਨਾਂ ਨੂੰ ਚਾਲੂ ਕਰਨ ਦਾ ਯਤਨ ਵੀ ਕੀਤਾ| ਇਸ ਬਰਸਾਤ ਕਾਰਨ ਸਾਰਾ ਸ਼ਹਿਰ ਹੀ ਜਲ ਥੱਲ ਹੋ ਗਿਆ ਜਿਸ ਕਾਰਨ ਕਈ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਚਲਾ ਗਿਆ| ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਸੇ ਪ੍ਰੌਫੈਸਰ ਕਾਲੋਨੀ ਅਤੇ ਵਿਦਿਆ ਨਗਰ ਵਿਚ ਵੀ ਬਰਸਾਤੀ ਪਾਣੀ ਗਲੀਆਂ ਵਿੱਚ ਹੀ ਖੜਾ ਰਿਹਾ, ਇਸ ਇਲਾਕੇ ਵਿੱਚ ਸੀਵਰੇਜ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਕੋਈ ਨਿਕਾਸੀ ਨਹੀਂ ਹੁੰਦੀ ਅਤੇ ਇਹ ਪਾਣੀ ਗਲੀਆਂ ਵਿੱਚ ਹੀ ਖੜਾ ਖੜਾ ਕਈ ਕਈ ਦਿਨ ਸੜਾਂਦ ਮਾਰਦਾ ਰਹਿੰਦਾ ਹੈ|
ਦੂਜੇ ਪਾਸੇ ਇਹ ਬਰਸਾਤ ਕਣਕ ਦੀ ਫਸਲ ਲਈ ਲਾਹੇਵੰਦ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਉਪਰ ਖੁਸ਼ੀ ਦਿਖਾਈ ਦੇ ਰਹੀ ਹੈ| ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਰਸਾਤ ਕਾਰਨ ਹੁਣ ਕਣਕ ਦੀ ਫਸਲ ਨੂੰ ਪਾਣੀ ਦੇਣ ਦੀ ਲੋੜ ਨਹੀਂ ਹੈ ਅਤੇ ਕਣਕ ਦੀ ਫਸਲ ਭਰਪੂਰ ਹੋਣ ਦੇ ਆਸਾਰ ਪੈਦਾ ਹੋ ਗਏ ਹਨ ਪਰ ਉਹਨਾਂ ਨਾਲ ਇਹ ਵੀ ਕਿਹਾ ਕਿ ਜੇ ਇਹ ਬਰਸਾਤ ਕਈ ਦਿਨ ਪੈਂਦੀ ਰਹੀ ਤਾਂ ਕਣਕ ਦੀ ਫਸਲ ਦਾ ਨੁਕਸਾਨ ਵੀ ਹੋ ਸਕਦਾ ਹੈ|

Leave a Reply

Your email address will not be published. Required fields are marked *