ਭਰੂਣ ਹੱਤਿਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ , 3 ਅਪ੍ਰੈਲ (ਸ.ਬ.) ਅੱਜ ਪਿੰਡ ਕੰਬਾਲੀ ਅਤੇ ਕੁਆਰਕ ਕਲੋਨੀ ਵਿਖੇ ਮੁਹਾਲੀ ਵੈਲਫੇਅਰ ਸੁਸਾਇਟੀ ਵਲੋਂ ਭਰੂਣ ਹੱਤਿਆ ਅਤੇ ਲਿੰਗ ਅਨੁਪਾਤ ਸੁਧਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ| ਜਿਸ ਵਿੱਚ ਮਾਨਵ ਕਲਾ ਮੰਚ ਦੀ ਟੀਮ ਨੇ ਨੁੱਕੜ ਨਾਟਕ ਦਾ ਪ੍ਰੋਗਰਾਮ ਪੇਸ਼ ਕੀਤਾ|
ਕੈਂਪ ਦੇ ਬੁਲਾਰੇ ਮਿਸਟਰ ਡੀ.ਆਰ. ਪ੍ਰਾਸ਼ਰ, ਸਾਬਕਾ ਜ਼ੋਨਲ ਡਾਇਰੈਕਟਰ, ਕੇਂਦਰੀ ਮਜ਼ਦੂਰ ਸੰਘ ਬੋਰਡ, ਲੇਬਰ ਐਂਡ ਇੰਪਲਾਈਮੈਂਟ ਨੇ ਗੁਡ ਮੈਨ ਦੀ ਲਾਲਟੈਨ, ਗੁਡਮੈਨ ਅੰਗਰੇਜ਼ ਜਿਸਨੇ ਲਾਲਟੈਨ ਦੀ ਖੋਜ ਕੀਤੀ| ਉਸਨੇ ਆਪਣੀ ਲਾਲਟੈਨ ਮਹਿਲਾਵਾਂ ਨੂੰ ਇਸ ਕਰਕੇ ਵੇਚਣੀ ਸ਼ੁਰੂ ਕੀਤੀ ਕਿ ਇੱਕ ਮਹਿਲਾ 3 ਘਰ ਰੌਸ਼ਨ ਕਰੇਗੀ, ਮਾਪਿਆਂ ਦਾ, ਸਹੁਰੇ ਪਰਿਵਾਰ ਦਾ ਅਤੇ ਆਪਣੀ ਨੂੰਹ ਦਾ ਪਰਿਵਾਰ ਦੀ ਸਿੱਖਿਆ ਨੇ ਮਹਿਲਾਵਾਂ ਦੇ ਮਨਾਂ ਤੇ ਡੂੰਘਾ ਅਸਰ ਪਾਇਆ|
ਡਾ. ਪ੍ਰੀਤਮ ਸਿੰਘ ਅਤੇ ਡਾ. ਜੋਤੀ ਵਲੋਂ ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਬਾਲ ਸੁਰੱਖਿਆ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਲਿੰਗ ਅਨੁਪਾਤ ਸੁਧਾਰ ਅਤੇ ਭਰੂਣ ਹੱਤਿਆ ਬਾਰੇ ਜਾਗਰੂਕਤਾ ਦੀ ਧੀਮੀ ਗਤੀ ਤੇ ਚਿੰਤਾ ਪ੍ਰਗਟ ਕੀਤੀ|

Leave a Reply

Your email address will not be published. Required fields are marked *