ਭਲਕੇ ਕਈ ਥਾਵਾਂ ਤੇ ਧਰਨੇ ਅਤੇ ਚੱਕਾ ਜਾਮ ਕਰਣਗੇ ਕਿਸਾਨ : ਕਿਸਾਨ ਆਗੂ

ਪਟਿਆਲਾ, 30 ਸਤੰਬਰ (ਬਿੰਦੂ ਸ਼ਰਮਾ) ਭਾਰਤੀ ਕਿਸਾਨ ਯੂਨੀਅਨ   ਏਕਤਾ ਉਗਰਾਹਾਂ ਬਲਾਕ ਨਾਭਾ ਦੀ ਮੀਟਿੰਗ ਪ੍ਰਧਾਨ ਹਰਮੇਲ ਸਿੰਘ ਤੰਗਾ ਅਤੇ ਸੀਨੀ. ਮੀਤ ਪ੍ਰਧਾਨ ਰਜਿੰਦਰ ਸਿੰਘ ਕਕਰਾਲਾ ਦੀ ਅਗਵਾਈ ਹੇਠ ਬਾਬਾ ਅਜੈਪਾਲ ਘੋੜਿਆ ਵਾਲਾ ਗੁਰੂਘਰ ਵਿਖੇ ਹੋਈ ਜਿਸ ਵਿੱਚ ਜਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਜਸਵੰਤ ਸਿੰਘ ਸਦਰਪੁਰ ਅਤੇ ਇਕਾਈ ਪ੍ਰਧਾਨ ਗੁਰਵਿੰਦਰ ਸਿੰਘ ਸਦਰਪੁਰ  ਵਿਸ਼ੇਸ਼ ਤੌਰ ਤੇ ਪਹੁੰਚੇ| 
ਮੀਟਿੰਗ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ  ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ  ਤਿੰਨ ਬਿੱਲਾਂ ਦੇ ਵਿਰੋਧ ਵਿੱਚ ਭਲਕੇ 1 ਅਕਤੂਬਰ ਤੋਂ ਅਣਮਿਥੇ ਸਮੇਂ ਦੇ ਧਰਨਿਆ ਲਈ ਨਾਭਾ ਬੌੜਾ ਗੇਟ ਪੁੱਲ ਹੇਠ ਰੇਲਵੇ ਟਰੈਕ ਤੇ ਧਰਨਾ ਦੇਣ ਦੀ ਥਾਂ ਨੂੰ ਬਦਲ ਕੇ ਹੁਣ ਧਬਲਾਨ             ਰੇਲਵੇ ਟਰੈਕ ਤੇ ਕਰ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਟੌਲ ਪਲਾਜਾ ਕਾਲਾਝਾੜ, ਭੁੱਚੋ, ਜੀਦਾ, ਬਡਬਰ, ਸਾਪਿੰਗ ਮਾਲ ਭੁੱਚੋ ਵਾਲਮਾਰਟ ਬੈਸਟ ਪ੍ਰਾਈਸ, ਅੰਮ੍ਰਿਤਸਰ ਰਿਲਾਇੰਸ, ਸੈਲੋ ਅਡਾਨੀ ਮੋਗਾ ਪੈਲੇਸ ਪੰਪ ਰਿਲਾਇੰਸ, ਐਸਾਰ,ਧੌਲਾ, ਬਰਨਾਲਾ ਥਰਮਲ ਵਿਖੇ ਪੂਰੇ ਵਿਰੋਧ ਵਿੱਚ ਜਾਮ ਕੀਤਾ                ਜਾਵੇਗਾ|
ਇਸ ਮੌਕੇ ਹਾਕਮ ਸਿੰਘ, ਗੁਰਜੰਟ ਸਿੰਘ, ਸੋਹਣ ਸਿੰਘ, ਹਾਕਮ ਸਿੰਘ ਰਾਮਗੜ੍ਹ, ਰਣਜੀਤ ਸਿੰਘ, ਗੁਰਚਰਨ ਸਿੰਘ, ਹਰਜਿੰਦਰ ਸਿੰਘ ਜਿੰਦੂ, ਹਰਜੀਤ ਸਿੰਘ ਬਾਠ,  ਸਤਗੁਰੂ ਸਿੰਘ ਬੌੜਾ ਕਲਾਂ, ਪ੍ਰਿਸਵੀਰ ਸਿੰਘ, ਇੰਦਰਜੀਤ ਸਿੰਘ, ਬਿੱਕਰ ਸਿੰਘ, ਗਗਨਦੀਪ ਸਿੰਘ ਟੋਡਰਵਾਲ, ਜਰਨੈਲ ਸਿੰਘ, ਅਮਰਜੀਤ ਸਿੰਘ, ਜਗਦੇਵ ਸਿੰਘ, ਸੁਖਵਿੰਦਰ ਸਿੰਘ ਕਕਰਾਲਾ, ਹਰਮੇਲ ਸਿੰਘ ਸਕੋਹਾ, ਟਹਿਲ ਸਿੰਘ, ਕਰਮ ਸਿੰਘ, ਸੁਰਜੀਤ ਸਿੰਘ, ਉਕਾਰ ਸਿੰਘ ਬਿਨਾਹੇੜੀ, ਗਰਚਰਨ ਸਿੰਘ, ਚਮਕੌਰ ਸਿੰਘ ਘਨੂੰੜਕੀ, ਰਜਿੰਦਰ ਸਿੰਘ, ਜੋਧ ਸਿੰਘ, ਦਰਸ਼ਨ ਸਿੰਘ, ਕਲਾਰਾਂ, ਬਲਵਿੰਦਰ ਸਿੰਘ, ਵੀਰ ਸਿੰਘ ਕੋਟਕਲਾ, ਮੁਖਤਿਆਰ ਸਿੰਘ, ਸਿਕੰਦਰ ਸਿੰਘ, ਚੌਧਰੀ ਮਾਜਰਾ, ਦਰਸ਼ਨ ਸਿੰਘ, ਮੇਜਰ ਸਿੰਘ ਹਰੀਗੜ, ਜਸਵੀਰ ਸਿੰਘ, ਭਗਵਾਨ  ਸਿੰਘ, ਭਗਵਾਨ ਸਿੰਘ, ਕੁਲਵਿੰਦਰ ਸਿੰਘ ਮਰਾਜਪੁਰ, ਬਲਜੀਤ ਸਿੰਘ,ਅਵਤਾਰ ਸਿੰਘ ਕੱਲੇਮਾਜਰਾ, ਲਖਵਿੰਦਰ ਸਿੰਘ, ਗੁਰਤੇਜ ਸਿੰਘ ਕਮੇਟੀ, ਪਵਿੱਤਰ ਸਿੰਘ, ਮੋਹਨ ਸਿੰਘ ਬੌੜਾ ਖੁਰਦ, ਪਲਵਿੰਦਰ ਸਿੰਘ, ਗੁਰਪਿਆਰ ਸਿੰਘ, ਅਮ੍ਰਿਤਪਾਲ ਸਿੰਘ ਅਤੇ ਪਰਵਿੰਦਰ ਸਿੰਘ ਕੌਲ ਹਾਜਿਰ ਸਨ|  

Leave a Reply

Your email address will not be published. Required fields are marked *