ਭਲਕੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

ਐਸ ਏ ਐਸ ਨਗਰ, 30 ਜੂਨ (ਸ.ਬ.) ਵਾਟਰ ਸਪਲਾਈ ਸਕੀਮ ਫੇਜ਼ 4 ਚੰਡੀਗੜ੍ਹ (ਕਜੌਲੀ) ਦੀ ਮੇਨ ਪਾਈਪ ਲਾਈਨ ਪਿੰਡ ਰੁੜਕੀ ਕੋਲ ਅਚਾਨਕ ਲੀਕ ਕਰਨ ਕਾਰਣ ਜ਼ਰੂਰੀ ਰਿਪੇਅਰ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਣੀ ਬੰਦੀ ਲਈ ਗਈ ਹੈ ਜਿਸ ਕਾਰਨ ਵਾਟਰ ਸਪਲਾਈ ਸਕੀਮ ਫੇਜ਼-3 ਅਤੇ 4, ਕਜੌਲੀ ਦੀ ਪਾਣੀ ਦੀ ਸਪਲਾਈ 1 ਜੁਲਾਈ ਨੂੰ ਬੰਦ ਰਹੇਗੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਲ ਕੁਮਾਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਮੰਡਲ ਨੰ:2, ਸਾਹਿਬਜਾਦਾ ਅਜੀਤ ਸਿੰਘ.ਨਗਰ ਨੇ ਦਸਿਆ ਕਿ ਉਪਰੋਕਤ ਕਾਰਨਾਂ ਕਰਕੇ ਮੁਹਾਲੀ ਸ਼ਹਿਰ ਵਿੱਚ ਸੈਕਟਰ 70-71, ਪਿੰਡ ਮਟੌਰ , ਸ਼ਾਹੀ ਮਾਜਰਾ, ਫੇਜ਼- 9,10,11 ਅਤੇ ਇੰਡਸਟ੍ਰੀਅਲ ਗਰੋਥ ਫੇਜ਼-1 ਤੋਂ 5 ਐਸ. ਏ. ਐਸ. ਨਗਰ ਵਿਖੇ 1 ਜੁਲਾਈ ਨੂੰ ਸਵੇਰੇ ਪਾਣੀ ਦੀ ਸਪਲਾਈ ਘੱੱਟ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਸਮੇਂ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਧਤਾ ਅਨੁਸਾਰ ਹੋਵੇਗੀ|

Leave a Reply

Your email address will not be published. Required fields are marked *