ਭਲਕੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

ਐਸ.ਏ.ਐਸ ਨਗਰ,23 ਮਈ(ਸ.ਬ.) ਵਾਟਰ ਸਪਲਾਈ ਸਕੀਮ ਫੇਜ਼ 3,4,5,6 ਦੀ ਚੰਡੀਗੜ੍ਹ (ਕਜੌਲੀ) ਦੀ ਮੇਨ ਪਾਇਪ ਲਾਈਨ ਦੇ ਨਵੇਂ ਕਨੈਕਸ਼ਨ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਪਾਣੀ ਬੰਦੀ ਲਈ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆ ਸੈਨੀਟੇਸ਼ਨ ਨੰਬਰ 2 ਦੇ ਕਾਰਜਕਾਰੀ ਇੰਜੀਨਿਅਰ ਅਨਿਲ ਕੁਮਾਰ ਨੇ ਦੱਸਿਆ ਕਿ ਮੁਹਾਲੀ ਸ਼ਹਿਰ ਵਿਚ ਫੇਜ਼ 1 ਤੋਂ 7, ਸੈਕਟਰ 70-71, ਪਿੰਡ ਮਟੌਰ,ਸ਼ਾਹੀ ਮਾਜਰਾ, ਫੇਜ਼-9, 10, 11 ਅਤੇ ਇੰਡਸਟ੍ਰੀਅਲ ਏਰੀਆ ਫੇਜ਼ 1 ਤੋਂ 5 ਵਿਚ ਪਾਣੀ ਦੀ ਸਪਲਾਈ ਮਿਤੀ 24 ਮਈ ਨੂੰ ਪ੍ਰਭਾਵਿਤ ਰਹੇਗੀ| ਸਵੇਰੇ ਪਾਣੀ ਦੀ ਸਪਲਾਈ ਉਪਲਬੱਧਤਾ ਮੁਤਾਬਿਕ ਹੋਵੇਗੀ ਅਤੇਸ਼ਾਮ ਨੂੰ ਵੀ ਪਾਣੀ ਦੀ ਉਪਲਬੱਧਤਾ ਮੁਤਾਬਿਕ ਹੀ ਹੋਵੇਗੀ|

Leave a Reply

Your email address will not be published. Required fields are marked *