ਭਲਕੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

ਐਸ ਏ ਐਸ ਨਗਰ, 16 ਮਈ (ਸ.ਬ.) ਵਾਟਰ ਸਪਲਾਈ ਸਕੀਮ ਫੇਜ਼ 3 ਅਤੇ 4 ਕਜੌਲੀ ਵਿਖੇ ਨਗਰ ਨਿਗਮ ਚੰਡੀਗੜ੍ਹ ਵਲੋਂ ਜਰੂਰੀ ਮੁਰੰਮਤ ਦੇ ਕੰਮ ਲਈ ਸਟਡਾਊਨ ਲਿਆ ਗਿਆ ਹੈ| ਜਿਸ ਕਾਰਨ ਵਾਟਰ ਸਪਲਾਈ ਸਕੀਮ ਫੇਜ਼ 3 ਅਤੇ 4 ਦੀ ਪਾਣੀ ਦੀ ਬੰਦੀ ਲਈ ਗਈ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ/ਸ ਅਤੇ ਸੈਨੀਟੇਸ਼ਨ ਮੰਡਲ 2 ਐਸ ਏ ਐਸ ਨਗਰ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ 17 ਮਈ ਨੂੰ ਇਸ ਕਾਰਨ ਮੁਹਾਲੀ ਦੇ ਫੇਜ਼ 9,10,11, ਸੈਕਟਰ 70,71, ਪਿੰਡ ਮਟੌਰ, ਸ਼ਾਹੀਮਾਜਰਾ, ਇੰਡਸਟਰੀਅਲ ਗਰੋਥ ਫੇਜ਼ 1 ਤੋਂ 5 ਮੁਹਾਲੀ ਵਿਖੇ ਪਾਣੀ ਦੀ ਸਪਲਾਈ ਸਵੇਰ ਵੇਲੇ ਪਾਣੀ ਦੀ ਉਪਲਬਤਾ ਅਨੁਸਾਰ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ

Leave a Reply

Your email address will not be published. Required fields are marked *