ਭਲਕੇ ਪੀ ਜੀ ਆਈ ਦੀ ਓ ਪੀ ਡੀ ਬੰਦ ਰਹੇਗੀ

ਚੰਡੀਗੜ੍ਹ,9 ਫਰਵਰੀ (ਸ ਬ) : ਪੀ ਜੀ ਆਈ ਚੰਡੀਗੜ੍ਹ ਵਿਖੇ 10 ਫਰਵਰੀ ਨੂੰ ਸਾਰੀਆਂ ਓ ਪੀ ਡੀ ਬੰਦ ਰਹਿਣਗੀਆਂ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ ਜੀ ਆਈ ਦੇ ਬੁਲਾਰੇ ਨੇ ਦਸਿਆ ਕਿ 10 ਫਰਵਰੀ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਗਜਟਿਡ ਛੁੱਟੀ ਹੋਣ ਕਾਰਨ ਸਾਰੀਆਂ ਓ ਪੀ ਡੀ ਬੰਦ ਰਹਿਣਗੀਆਂ| ਉਹਨਾਂ ਦਸਿਆ ਕਿ ਇਸ ਦੌਰਾਨ  ਪੀ ਜੀ ਆਈ ਵਿਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ|

Leave a Reply

Your email address will not be published. Required fields are marked *