ਭਲਕੇ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਵਿੱਚ ਹਾਜਰੀ ਲਵਾਉਣਗੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ

ਭਲਕੇ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਵਿੱਚ ਹਾਜਰੀ ਲਵਾਉਣਗੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ
ਆਪਣਾ ਜਵਾਬ ਅਤੇ ਰਿਕਾਰਡ ਦਾਖਿਲ ਕਰਨ ਲਈ ਸਰਕਾਰ ਤੋਂ 15 ਦਿਨਾਂ ਦਾ ਸਮਾਂ ਮੰਗਣਗੇ ਡਿਪਟੀ ਮੇਅਰ
ਐਸ ਏ ਐਸ ਨਗਰ, 16 ਜਨਵਰੀ (ਸ.ਬ.) ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਨੂੰ 2016 ਵਿੱਚ ਹੋਈ ਨਗਰ ਨਿਗਮ ਦੀ ਇੱਕ ਮੀਟਿੰਗ ਦੌਰਾਨ ਨਿਗਮ ਦੇ ਕਮਿਸ਼ਨਰ ਨਾਲ ਹੋਈ ਤਲਖਕਲਾਮੀ ਦੇ ਮਾਮਲੇ ਵਿੱਚ 17 ਜਨਵਰੀ ਨੂੰ ਸਰਕਾਰ ਵਿਭਾਗ ਦੇ ਮੰਤਰੀ ਵਲੋਂ ਨਿੱਜੀ ਸੁਣਵਾਈ ਲਈ ਪੇਸ਼ ਹੋਣ ਸੰਬੰਧੀ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਦੇਣ ਲਈ ਡਿਪਟੀ ਮੇਅਰ ਵਲੋਂ ਭਲਕੇ ਸਥਾਨਕ ਸਰਕਾਰ ਵਿਭਾਗ ਦੇ ਸੈਕਟਰ 35 ਵਿਚਲੇ ਮੁੱਖ ਦਫਤਰ ਵਿੱਚ ਜਾ ਕੇ ਬਾਕਾਇਦਾ ਹਾਜਰੀ ਲਗਵਾਈ ਜਾਵੇਗੀ ਅਤੇ ਮੰਗ ਕੀਤੀ ਜਾਵੇਗੀ ਕਿ ਆਪਣੇ ਪਰਿਵਾਰ ਵਿੱਚ ਹੋਣ ਵਾਲੇ ਇੱਕ ਵਿਆਹ ਸਮਾਗਮ ਦੀਆਂ ਤਿਆਰੀਆਂ ਵਿੱਚ ਰੁਝੇ ਹੋਣ ਕਾਰਨ ਉਹਨਾਂ ਨੂੰ ਨਿੱਜੀ ਸੁਣਵਾਈ ਅਤੇ ਰਿਕਾਰਡ ਪੇਸ਼ ਕਰਨ ਲਈ ਉਹਨਾਂ ਨੂੰ ਘੱਟੋ ਘੱਟ 15 ਦਿਨ ਦਾ ਸਮਾਂ ਦਿੱਤਾ ਜਾਵੇ|
ਅੱਜ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਸ੍ਰ. ਸੇਠੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਵਲੋਂ ਸਰਕਾਰ ਨੂੰ ਪਹਿਲਾਂ ਹੀ (2016 ਵਿੱਚ) ਆਪਣਾ ਜਵਾਬ ਦੇ ਦਿੱਤਾ ਗਿਆ ਸੀ ਅਤੇ ਉਦੋਂ ਹੀ ਉਹ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਕੋਲ ਨਿੱਜੀ ਤੌਰ ਤੇ ਪੇਸ਼ ਵੀ ਹੋਏ ਸਨ ਅਤੇ ਉਹਨਾਂ ਅਨੁਸਾਰ ਇਹ ਮਾਮਲਾ ਖਤਮ ਹੋ ਗਿਆ ਸੀ ਪਰੰਤੂ ਇਹ ਗੱਲ ਉਹਨਾਂ ਦੀ ਸਮਝ ਤੋਂ ਬਾਹਰ ਹੈ ਕਿ ਹੁਣ ਡੇਢ ਸਾਲ ਬਾਅਦ ਇਹ ਮਾਮਲਾ ਨਵੇਂ ਸਿਰੇ ਤੋਂ ਕਿਉਂ ਖ੍ਹੋਲ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਸਰਕਾਰ ਵਲੋਂ ਇਸ ਮਾਮਲੇ ਦੀ ਮੁੜ ਸੁਣਵਾਈ ਆਰੰਭ ਕਰਨ ਦੀ ਕਾਰਵਾਈ ਤੇ ਸਵਾਲ ਤਾਂ ਉੱਠਣੇ ਹੀ ਹਨ| ਬਹਿਰਹਾਲ ਉਹਨਾਂ ਕਿਹਾ ਕਿ ਉਹ ਇਸ ਨੋਟਿਸ ਦਾ ਜਵਾਬ ਦੇਣ ਲਈ ਭਲਕੇ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਜਾਣਗੇ ਅਤੇ ਉੱਥੇ ਪੱਤਰ ਦੇ ਕੇ ਮੰਗ ਕਰਣਗੇ ਕਿ ਉਹਨਾਂ ਨੂੰ ਇਸ ਸੰਬੰਧੀ ਜਵਾਬ ਦੇਣ ਅਤੇ ਰਿਕਾਰਡਪੇਸ਼ ਕਰਨ ਲਈ ਘੱਟੋ ਘੱਟ 15 ਦਿਨਾਂ ਦਾ ਸਮਾਂ ਦਿੱਤਾ ਜਾਵੇ ਕਿਉਂਕਿ ਉਹ ਆਪਣੇ ਪਰਿਵਾਰ ਵਿੱਚ ਹੋਣ ਵਾਲੇ ਇੱਕ ਵਿਆਹ ਸਮਾਗਮ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ|

Leave a Reply

Your email address will not be published. Required fields are marked *