ਭਲਕੇ ਹੋਵੇਗੀ ਨਗਰ ਨਿਗਮ ਦੀ ਮੀਟਿੰਗ

ਭਲਕੇ ਹੋਵੇਗੀ ਨਗਰ ਨਿਗਮ ਦੀ ਮੀਟਿੰਗ
ਬੱਚਿਆਂ ਨੂੰ ਖੇਡਣ ਲਈ ਥਾਂ ਮੁਹਈਆ ਕਰਵਾਉਣ, ਨਾਜਾਇਜ਼ ਕਬਜਾਕਾਰਾਂ ਤੋਂ ਵੱਧ ਜੁਰਮਾਨਾ ਵਸੂਲਣ ਸਮੇਤ ਕਈ ਅਹਿਮ ਮਤੇ ਪੇਸ਼ ਹੋਣਗੇ
ਐਸ. ਏ. ਐਸ ਲਗਰ, 26 ਅਪ੍ਰੈਲ (ਸ.ਬ.) ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਭਲਕੇ ਹੋਣ ਵਾਲੀ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸੰਬੰਧਿਤ ਵੱਖ-ਵੱਖ ਮਤੇ ਪਾਸ ਕਰਨ ਦੇ ਨਾਲ-ਨਾਲ ਬੱਚਿਆਂ ਦੇ ਖੇਡਣ ਲਈ ਸੈਕਟਰ-71 ਵਿੱਚ ਬਣੇ ਸਪੋਰਟਸ ਕਾਂਪਲੈਕਸ ਨੂੰ ਟੇਕ ਓਵਰ ਕਰਨ, ਫੇਜ਼-7 ਵਿੱਚ ਸ੍ਰ. ਪਰਮਜੀਤ ਸਿੰਘ ਕਾਹਲੋਂ ਦੇ ਵਾਰਡ ਵਿੱਚ ਨਵਾਂ ਟਿਉਬਵੈਲ ਲਗਾਉਣ, ਫੇਜ਼-7 ਵਿੱਚ ਬਣੇ ਵਾਟਰ ਵਰਕਸ ਵਿੱਚ ਪਾਣੀ ਬੂਸਟ ਕਰਕੇ ਸਪਲਾਈ ਕਰਨ ਲਈ ਉਥੇ ਐਸ. ਯੂ. ਐਮ. ਪੀ ਲਗਾਉਣ, ਸ਼ਹਿਰ ਵਿੱਚ 9 ਨਵੇਂ ਬਸ ਕਿਉ ਸ਼ੈਲਟਰਾਂ ਦੀ ਉਸਾਰੀ ਕਰਵਾਉਣ, ਕੁੱਤਿਆਂ ਦੀ ਨਸਬੰਦੀ ਕਰਨ ਵਾਲੀ ਸੰਸਥਾ ਐਸ.ਪੀ. ਸੀ .ਏ ਦਾ ਐਗਰੀਮੈਂਟ ਇੱਕ ਸਾਲ ਲਈ ਵਧਾਉਣ, ਸ਼ਹਿਰ ਵਿੱਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਬਜਾਕਾਰਾਂ ਦਾ ਸਾਮਾਨ ਜਬਤ ਕਰਨ ਅਤੇ ਨਿਗਮ ਦੀ ਟੀਮ ਦੇ ਦੌਰੇ ਦੇ 10 ਹਜਾਰ ਰੁਪਏ ਜੁਰਮਾਨਾ ਵਸੂਲ ਕਰਨ ਵੱਖ-ਵੱਖ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਪਾਰਕਾਂ ਦੀ ਦੇਖਰੇਖ ਦੀ ਮੰਜੂਰੀ ਦੇਣ ਅਤੇ ਸ਼ਹਿਰ ਵਿੱਚ ਲਗੀਆਂ ਸਟ੍ਰੀਟ ਲਾਈਟਾਂ ਤੇ 5000 ਐਲ. ਈ. ਡੀ ਲਾਈਟਾਂ ਲਗਾਉਣ ਸਮੇਤ ਹੋਰ ਮਤਿਆਂ ਬਾਰੇ ਫੈਸਲਾ ਕੀਤਾ ਜਾਵੇਗਾ|
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਵਲੋਂ ਜੇ. ਸੀ. ਟੀ ਪਾਰਕ ਦੇ ਨਾਲ 40.98 ਲੱਖ ਰੁਪਏ ਦੀ ਲਾਗਤ ਨਾਲ ਇੱਕ ਚਿਲਡਰਨ ਪਾਰਕ ਬਣਾਉਣ ਦੀ ਤਜਵੀਜ ਤਿਆਰ ਕੀਤੀ ਗਈ ਹੈ| ਇਹ ਪਾਰਕ ਸਰਕਾਰ ਦੀ ਅਸਰੂਤ ਮਿਸ਼ਨ ਦੀ ਗ੍ਰਾਂਟ ਤਹਿਤ ਤਿਆਰ ਕੀਤਾ ਜਾਣਾ ਹੈ| ਮੀਟਿੰਗ ਵਿੱਚ ਪੇਸ਼ ਕੀਤੇ ਗਏ ਮਤੇ ਅਨੁਸਾਰ ਨਗਰ ਨਿਗਮ ਵਲੋਂ ਸ਼ਹਿਰ ਵਿੱਚ 5000 ਐਲ. ਈ. ਡੀ. ਸਟ੍ਰੀਟ ਲਾਈਟਾਂ ਲਗਾਉਣ, ਸੈਕਟਰ-48 ਸੀ ਤੋਂ ਸੈਕਟਰ 71 ਤਕ ਤੇ ਖੇਤਰ ਵਿੱਚ ਪੈਂਦੇ ਪਾਰਕਾਂ ਅਤੇ ਗ੍ਰੀਨ ਬੈਲਟਾਂ ਦੇ ਰੱਖ ਰਖਾਓ ਲਈ ਵੱਖ ਵੱਖ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ 90 ਲੱਖ ਵਿੱਚ ਕੰਮ ਦੇਣ, ਸ਼ਹਿਰ ਵਿੱਚ ਲੱਗੇ ਦਰਖਤਾਂ (ਵੱਡੇ ਹੋ ਚੁੱਕੇ) ਦੇ ਬਚਾਉ ਲਈ ਲਗਾਏ ਗਏ ਟ੍ਰੀ ਗਾਰਡ ਹਟਾਉਣ ਬਾਗਵਾਨੀ ਸ਼ਾਖਾ ਲਈ 2 ਸਵਰਾਜ ਟ੍ਰੈਕਟਰਾਂ ਦੀ ਖਰੀਦ ਕਰਨ, ਸ਼ਹਿਰ ਵਿੱਚ ਵੱਖ -ਵੱਖ ਥਾਵਾਂ ਤੇ ਹੋਏ ਨਾਜਾਇਜ ਕਬਜਿਆਂ ਨੂੰ ਅਸਰਦਾਰ ਢੰਗ ਨਾਲ ਹਟਾਉਣ ਲਈ ਨਾਜਾਇਜ਼ ਕਬਜਾ ਧਾਰਕਾਂ ਤੋਂ ਨਿਗਮ ਦੀ ਟੀਮ ਦੇ ਦੌਰੇ ਦਾ ਖਰਚਾ ਵਸੂਲ ਕਰਨ ਲਈ 10 ਹਜਾਰ ਰੁਪਏ ਪ੍ਰਤੀ ਵਿਜਿਟ ਦੇ ਹਿਸਾਬ ਨਾਲ ਪ੍ਰਾਪਰਟੀ ਟੈਕਸ ਦੇ ਨਾਲ ਜੋੜ ਕੇ ਵਸੂਲ ਕਰਨ ਅਤੇ ਨਾਜਾਇਜ਼ ਕਬਜਾਕਾਰਾਂ ਦਾ ਸਾਮਾਨ ਜਬਤ ਕਰਨ, ਫੇਜ਼-2 ਵਿੱਚ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਦਫਤਰ ਨੇੜੇ, ਫੇਜ਼3 ਬੀ- 1 ਵਿੱਚ ਕੋਠੀ ਨੰ. 329 ਨੇੜੇ, ਸੈਕਟਰ 57 ਵਿੱਚ, ਸੈਕਟਰ 69 ਵਿੱਚ ਸਟਾਰ ਪਬਲਿਕ ਸਕੂਲ ਨੇੜੇ, ਸੈਕਟਰ 79-80 ਦੀਆਂ ਲਾਈਟਾਂ ਦੇ ਨੇੜੇ, ਸੈਕਟਰ 77 ਵਿੱਚ ਅੱਖਾਂ ਦੇ ਹਸਪਤਾਲ ਨੇੜੇ, ਫੇਜ਼-11 ਵਿੱਚ, ਫੇਜ਼ 7 ਅਤੇ 8 ਦੀਆਂ ਲਾਈਟਾਂ ਤੇ ਦੁਸ਼ਹਿਰਾ ਗ੍ਰਾਊਂਡ ਤੇ ਸੋਹਾਣਾ ਨੂੰ ਜਾਂਦੀ ਸੜਕ ਦੇ ਕਿਨਾਰੇ ਅਤੇ ਫੇਜ਼-7 ਵਿੱਚ ਮੋਚੀ ਸ਼ੋਰੂਮ ਦੇ ਸਾਮਹਣੇ ਵਾਲੀ ਥਾਂ ਤੇ ( ਕੁਲ 9) ਬਸ ਸ਼ੈਲਟਰ ਉਸਾਰੇ ਜਾਣ ਦਾ ਮਤਾ ਵੀ ਪਾਇਆ ਗਿਆ ਹੈ| ਇਹ ਬਸ ਸ਼ੈਲਟਰ ਵੱਖ ਵੱਖ ਕੌਂਸਲਰਾਂ ਦੀ ਮੰਗ ਅਨੁਸਾਰ ਉਸਾਰੇ ਜਾ ਰਹੇ ਹਨ|
ਸ਼ਹਿਰ ਦੇ ਰਿਹਾਇਸ਼ੀ ਖੇਤਰ ਵਿੱਚਲੇ ਪਾਰਕਾਂ ਵਿੱਚ ਨੌਜਵਾਨਾਂ ਵਲੋਂ ਕ੍ਰਿਕੇਟ , ਫੁੱਟਬਾਲ , ਵਾਲੀਵਾਲ ਆਦਿ ਖੇਡਣ ਕਾਰਨ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਨੂੰ ਹੁੰਦੀ ਅਸੁਵਿਧਾ ਅਤੇ ਪਾਰਕਾਂ ਦੇ ਨੁਕਸਾਨ ਤੋਂ ਬਚਾਉ ਲਈ ਸ਼ਹਿਰ ਵਿੱਚ ਪਈਆਂ ਖਾਲੀ ਥਾਵਾਂ ਤੇ ਬੱਚਿਆਂ ਅਤੇ ਨੌਜਵਾਨਾਂ ਲਈ ਢੁੱਕਵੀਂ ਥਾਂ ਦਾ ਪ੍ਰਬੰਧ ਕਰਨ ਅਤੇ ਸੈਕਟਰ 71 ਦੇ ਸਪੋਰਟਸ ਕਾਂਪਲੈਕਸ ਨੂੰ ਗਮਾਡਾ ਤੋਂ ਟੇਕ Tਵਰ ਕਰਕੇ ਇਹ ਕਾਂਪਲੈਕਸ ਲੋਕਾਂ ਦੀ ਸਹੂਲੀਅਤ ਲਈ ਮੁਹਈਆ ਕਰਵਾਉਣ ਲਈ ਵੀ ਮੀਟਿੰਗ ਵਿੱਚ ਮਤਾ ਪਾਇਆ ਗਿਆ ਹੈ|

Leave a Reply

Your email address will not be published. Required fields are marked *