ਭਾਈ ਅਬਿਆਨਾ ਵਲੋਂ ਲੋਹਗੜ੍ਹ ਦੇ ਕਿਲੇ ਦੀ ਕਾਰ ਸੇਵਾ ਆਰੰਭ

ਐਸ ਏ ਐਸ ਨਗਰ, 4 ਜੁਲਾਈ (ਸ.ਬ.) ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਿਤ ਕੀਤੇ ਗਏ ਲੋਹਗੜ੍ਹ ਦੇ ਕਿਲੇ ਦੀ  ਅਣਦੇਖੀ ਕਾਰਨ ਇਸ ਇਤਿਹਾਸਕ ਇਮਾਰਤ ਦੀ ਮਾੜੀ ਹਾਲਤ ਹੈ| ਪੰਥ ਦਰਦੀ ਭਾਈ ਅਮਨਦੀਪ ਸਿੰਘ ਅਬਿਆਨਾ ਵਲੋਂ ਇਸ ਕਿਲੇ ਦੀ ਹਾਲਤ ਵਿੱਚ ਸੁਧਾਰ ਕਰਨ ਅਤੇ ਇਸਦਾ ਲੋੜੀਂਦਾ ਰੱਖ ਰਖਾਉ ਕਰਨ ਲਈ ਇਹ ਕਾਰ ਸੇਵਾ ਆਰੰਭ ਕੀਤੀ ਗਈ ਹੈ| ਸ੍ਰ. ਅਬਿਆਨਾ ਵੱਲੋਂ ਹਰਿਆਣੇ ਦੇ ਸਢੌਰੇ ਤੋਂ ਕੁਝ ਦੂਰੀ ਤੇ ਸਥਿਤ ਲੋਹਗੜ੍ਹ ਦੇ  ਇਸ ਕਿਲੇ ਦੇ ਮਾਣਮੱਤੇ ਇਤਿਹਾਸ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਇਸਦੀ ਮੌਜੂਦਾ ਦਸ਼ਾ ਵਿਖਾਉਣ ਲਈ ਦੇਗ  ਤੇਗ ਫਤਹਿ  ਹੈਰੀਟੇਜ ਗਰੁੱਪਾਂ ਦੇ ਬੈਨਰ           ਹੇਠ ਇਕ ਡਾਕੂਮੈਂਟਰੀ ਫਿਲਮ ਵੀ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕੀਤੀ ਜਾ ਚੁੱਕੀ ਹੈ|
ਸ੍ਰ. ਅਬਿਆਨਾ ਨੇ ਦਸਿਆ ਕਿ ਬੀਤੀ 2 ਜੁਲਾਈ ਨੂੰ ਉਹਨਾਂ ਦੇ ਗਰੁੱਪ ਵਲੋਂ ਅਰਦਾਸ ਕਰਕੇ ਲੋਹਗੜ੍ਹ ਦੇ ਕਿਲੇ ਵਿੱਚ ਵੱਡੀ ਤਾਦਾਦ ਵਿੱਚ ਉੱਗੀ ਜੰਗਲ ਬੂਟੀ ਦੀ ਸਫਾਈ ਦੀ ਸੇਵਾ ਆਰੰਭ ਕੀਤੀ ਗਈ| ਸ੍ਰ. ਅਬਿਆਨਾ ਦੇ ਨਾਲ ਸ੍ਰ. ਹਰਦੀਪ ਸਿੰਘ ਬਠਲਾਣਾ ਦੇ ਕਾਰ ਸੇਵਾ ਦੀ ਅਗਵਾਈ ਕੀਤੀ| ਇਸ ਮੌਕੇ ਅਰਦਾਸ ਕਰਕੇ ਸੇਵਾ ਆਰੰਭ ਕੀਤੀ ਗਈ ਅਤੇ ਇਸ ਦੌਰਾਨ ਭਾਈ ਅਵਤਾਰ ਸਿੰਘ ਅਣਖੀ ਦੇ ਜਥੇ ਵੱਲੋਂ ਢਾਡੀ ਵਾਰਾਂ ਗਾ ਕੇ ਕਾਰ ਸੇਵਕਾਂ ਵਿੱਚ ਬੀਰ ਰਸ ਅਤੇ ਸੇਵਾ ਭਾਵਨਾ ਲਈ ਤਤਪਰ ਕੀਤਾ ਗਿਆ|
ਇਸ ਮੌਕੇ ਭਾਈ ਸੁਰਿੰਦਰ ਸਿੰਘ ਬੁੱਢਣਪੁਰੀ, ਮਾ. ਹਰਪ੍ਰੀਤ ਸਿੰਘ ਗੜਾਂਗ, ਭਾਈ ਸੰਦੀਪ ਸਿੰਘ ਬੈਰੋਂਪੁਰ, ਸਰਦਾਰਾ ਸਿੰਘ ਜੁਝਾਰਨਗਰ, ਭਾਈ ਹਰਸ਼ਦੀਪ ਸਿੰਘ ਖਾਲਸਾ, ਭਾਈ ਮਨਪ੍ਰੀਤ ਸਿੰਘ ਖਾਲਸਾ, ਬਲਜਿੰਦਰ ਸਿੰਘ ਚੀਮਾ, ਗੁਰਜੰਟ ਸਿੰਘ ਨੰਬਰਦਾਰ, ਪ੍ਰੀਤ  ਸੱਗੂ ਜਲਾਲਾਬਾਦ, ਚੰਨਪ੍ਰੀਤ ਸਿੰਘ ਬੈਦਵਾਨ, ਸਤਵੀਰ ਸਿੰਘ, ਮੋਨਾ ਬਠਲਾਣਾ, ਅਰਜੁਨ ਸਿੰਘ ਅਤੇ ਨਜਦੀਕੀ ਪਿੰਡ ਦੀ ਵੱਡੀ ਗਿਣਤੀ ਵਿੱਚ ਸੰਗਤ ਹਾਜਿਰ ਸੀ|

Leave a Reply

Your email address will not be published. Required fields are marked *