ਭਾਈ ਘਣਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਕੇਂਦਰ ਨੇ ਧੀਆਂ ਦੀ ਲੋਹੜੀ ਮਨਾਈ

ਐਸ ਏ ਐਸ ਨਗਰ,13 ਜਨਵਰੀ (ਸ.ਬ.)  ਭਾਈ ਘਣਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਕੇਂਦਰ ਨੇ ਅੱਜ ਸ੍ਰੀ ਹਰੀ ਸੰਕੀਰਤਨ ਮੰਦਿਰ               ਫੇਜ -5 ਵਿਚ ਚਲਾਏ ਜਾ ਰਹੇ ਸਿਲਾਈ ਸੈਂਟਰ ਵਲੋਂ ਮੰਦਿਰ ਦੇ ਸਾਹਮਣੇ ਪਾਰਕ ਵਿਚ ਧੀਆਂ ਦੀ ਲੋਹੜੀ ਮਨਾਈ ਗਈ| ਇਸ ਮੌਕੇ ਮੁੱਖ ਮਹਿਮਾਨ          ਨਿਰਦੇਸਕ ਤੇ ਅਦਾਕਾਰ ਬੀਬੀ ਅਨੀਤਾ ਸਬਦੀਸ ਸਨ| ਇਸ ਮੌਕੇ          ਕੇਂਦਰ ਦੇ ਵਿਦਿਆਰਥੀਆਂ ਨੇ ਢੋਲ ਦੀ ਥਾਪ ਤੇ ਲੋਕ ਨਾਚ ਪੇਸ ਕੀਤਾ ਅਤੇ ਲੋਹੜੀ ਸਬੰਧੀ ਬੋਲੀਆਂ ਵੀ ਪਾਈਆਂ|
ਇਸ ਮੌਕੇ ਸਿਲਾਈ ਕੇਂਦਰ ਵਲੋਂ ਬੱਚੀਆਂ ਦੀਆਂ ਤਿਆਰ ਫਰਾਕਾਂ ਨੁੰ ਵੀ ਬੱਚੀਆਂ ਵਿਚ ਵੰਡਿਆ ਗਿਆ ਅਤੇ ਖਿਡੌਣੇ ਵੀ ਦਿਤੇ ਗਏ| ਇਸ ਮੌਕੇ ਕੇਂਦਰ ਦੇ ਚੇਅਰਮੈਨ ਕੇ ਕੇ ਸੋਨੀ,ਡਾ ਓਮ ਪ੍ਰਕਾਸ਼ ਬੱਬਰ ਪ੍ਰਧਾਨ, ਪਰਸਨ ਸਿੰਘ ਜਨਰਲ ਸਕੱਤਰ, ਮਹਿੰਗਾ ਸਿੰਘ ਕਲਸੀ ਡਾਇਰੈਕਟਰ ਕਮ ਪ੍ਰਿੰਸੀਪਲ, ਸਤੀਸ ਮੈਨੀ, ਗੀਤਾ ਆਨੰਦ, ਮਿਸ ਬਿਨੀ ਸੈਣੀ, ਸਿਲਾਈ ਅਧਿਆਪਕਾ ਜਸਵਿੰਦਰ  ਕੌਰ, ਡਾ ਬਾਤਿਸ, ਪੁਰਾਣੇ ਸਿਖਿਆਰਥੀ ਅਨੀਤਾ ਜੋਸੀ, ਅਨੁਰਾਧਾ, ਸੁਨੀਤਾ, ਜੋਤੀ , ਮੇਨਿਕਾ, ਸਿਖਿਆਰਥੀ ਰਜਨੀ, ਅਰੁਨਾ,                  ਰੇਖਾ, ਪ੍ਰਮਜੀਤ, ਮਮਤਾ, ਕੰਚਨ ਵੀ ਮੌਜੂਦ ਸਨ|

Leave a Reply

Your email address will not be published. Required fields are marked *