ਭਾਈ ਘਨਈਆ ਜੀ ਸੁਸਾਇਟੀ ਵਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ

ਐਸ ਏ ਐਸ ਨਗਰ, 26 ਜੂਨ (ਸ.ਬ.) ਭਾਈ ਘਨਈਆ ਜੀ ਕੇਅਰ ਸਰਵਿਸ ਤੇ ਵੈਲਫੇਅਰ ਸੁਸਾਇਟੀ ਸ੍ਰੀ ਹਰੀ ਮੰਦਰ ਸੰਕੀਰਤਨ ਫੇਜ਼-5 ਵਿੱਚ ਚਲ ਰਹੇ ਸਿਲਾਈ ਸੈਂਟਰ ਵਿੱਚ ਇੱਕ ਸਮਾਗਮ ਕੀਤਾ ਗਿਆ| ਇਸ ਸਮਾਗਮ ਦੌਰਾਨ ਸਮਾਜ ਸੇਵੀ ਸ੍ਰ. ਜਗਜੀਤ ਸਿੰਘ ਮਾਨ ਨੇ ਇਸ ਸੈਂਟਰ ਦਾ ਮੁਆਇਨਾ ਕੀਤਾ|
ਉਹ ਵਿਦਿਆਰਥੀਆਂ ਦੀਆਂ ਵਸਤਾਂ ਵੇਖ ਕੇ ਬੜੇ ਪ੍ਰਭਾਵਿਤ ਹੋਏ| ਇਸ ਸ਼ੁਭ ਮੌਕੇ ਤੇ ਉਨ੍ਹਾਂ ਨੇ ਇਸ ਸੈਂਟਰ ਨੂੰ ਇੱਕ ਸਿਲਾਈ ਮਸ਼ੀਨ ਦਾਨ ਕੀਤੀ|
ਸੈਂਟਰ ਦੇ ਪ੍ਰਿੰਸੀਪਲ ਡਾਇਰੈਕਟਰ ਸ੍ਰ. ਮਹਿੰਗਾ ਸਿੰਘ ਕਲਸੀ ਨੇ ਸ੍ਰ. ਮਾਨ ਨੂੰ ਸਿਰੋਪਾ ਪਾ ਕੇ ਅਤੇ ਇੱਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ| ਕੇਂਦਰ ਦੀ ਅਧਿਆਪਕਾ ਸ੍ਰੀਮਤੀ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਦਿਤੀ ਜਾਣ ਵਾਲੀ ਟ੍ਰੇਨਿੰਗ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ| ਇਸ ਮੌਕੇ  ਸਿਮਰਨਜੀਤ ਕੌਰ ਨੇ ਮੁੱਖ ਮਹਿਮਾਨ  ਬਾਰੇ ਇੱਕ ਕਵਿਤਾ ਪੜ੍ਹੀ| ਇਸ ਤੋਂ ਇਲਾਵਾ ਅੱਜ ਦੇ ਮੁਬਾਰਕ ਦਿਨ ਈਦ ਬਾਰੇ ਵੀ ਦਸਿਆ ਗਿਆ| ਇਸ ਮੌਕੇ ਤੇ ਸੁਮਨ ਬਬਲੀ, ਪੂਜਾ ਪ੍ਰਿਆ, ਪ੍ਰਕਾਸ਼ੋ, ਸੁਖਵਿੰਦਰ, ਪੂਜਾ ਰਾਣੀ, ਵੰਦਨਾ ਹਾਜਰ ਸਨ|

Leave a Reply

Your email address will not be published. Required fields are marked *