ਭਾਈ ਲਖਵਿੰਦਰ ਸਿੰਘ ਨੂੰ ਸਦਮਾ, ਭਰਾ ਸਵਰਗਵਾਸ

ਐਸ ਏ ਐਸ ਨਗਰ, 23 ਜੂਨ (ਸ.ਬ.) ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ 55 ਸਾਲਾ ਵੱਡੇ ਭਰਾ ਤੇਜਪਾਲ ਸਿੰਘ ਸੰਖੇਪ ਬਿਮਾਰੀ ਕਾਰਣ ਅਚਨਚੇਤ ਸਦੀਵੀ ਵਿਛੋੜਾ ਦੇ ਗਏ| ਉਹ ਆਪਣੇ ਪਿੱਛੇ ਪਰਿਵਾਰ ਵਿੱਚ ਧਰਮ ਪਤਨੀ ਸਤਪਾਲ ਕੌਰ ਤੇ ਦੋ ਬੇਟੀਆਂ ਅਰੁਣਪ੍ਰੀਤ ਕੌਰ ਅਤੇ ਸੰਨਪ੍ਰੀਤ ਕੌਰ ਨੂੰ ਛੱਡ ਗਏ ਹਨ| ਉਨ੍ਹਾਂ ਦੀ ਅੰਮਿਤ ਅਰਦਾਸ ਮਿਤੀ 28 ਜੂਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗੀ| ਇਸ ਦੌਰਾਨ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ|

Leave a Reply

Your email address will not be published. Required fields are marked *