ਭਾਈ ਵੀਰ ਸਿੰਘ ਗੁਰਮਤਿ ਕਾਲਜ ਦੀ ਸ਼ੁਰੂਆਤ 13 ਜੁਲਾਈ ਨੂੰ

ਐਸ ਏ ਐਸ ਨਗਰ, 11 ਜੁਲਾਈ (ਸ.ਬ.) ਨਾਨਕਸਰ ਕਾਉਂਕੇ (ਨੇੜੇ ਜਗਰਾਓਂ) ਵਿਖੇ ਭਾਈ ਵੀਰ ਸਿੰਘ ਗੁਰਮਤਿ ਕਾਲਜ ਦਾ ਆਰੰਭ 13 ਜੁਲਾਈ ਨੂੰ ਕੀਤਾ ਜਾ ਰਿਹਾ ਹੈ| ਅੱਜ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਇੰਚਾਰਜ ਧਰਮ ਪ੍ਰਚਾਰ ਕਮੇਟੀ ਸ. ਜਤਿੰਦਰਪਾਲ ਸਿੰਘ ਜੇ ਪੀ ਦੇ ਦਫਤਰ  ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਨੇ ਦਸਿਆ ਕਿ  13 ਜੁਲਾਈ ਨੂੰ ਸਵੇਰੇ 9 ਤੋਂ 12 ਗੁਰਮਤਿ ਸਮਾਗਮ ਕਰਵਾਇਆ  ਜਾਵੇਗਾ| ਇਸ ਉਪਰੰਤ ਕਾਲਜ ਦਾ ਸ਼ੈਸਨ ਸ਼ੁਰੂ ਹੋਵੇਗਾ|
ਇਸ ਮੌਕੇ ਸ. ਜਤਿੰਦਰਪਾਲ ਸਿੰਘ ਜੇ ਪੀ ਨੇ ਦਸਿਆ ਕਿ ਇਸ ਕਾਲਜ ਵਿੱਚ ਬਾਰਵੀਂ ਪਾਸ ਵਿਦਿਆਰਥੀ ਦਾਖਲਾ ਲੈ ਸਕਦੇ ਹਨ| ਇਸ ਕਾਲਜ ਵਿਚ ਤਿੰਨ ਸਾਲਾ ਡਿਪਲੋਮਾ ਵਿਚ ਗੁਰਮਤਿ ਸਟੱਡੀਜ ਅਤੇ ਨਾਲ ਹੀ ਗਰੈਜੂਏਸ਼ਨ ਦੀ ਡਿਗਰੀ ਕਰਵਾਈ ਜਾਵੇਗੀ| ਵਿਦਿਆਰਥੀਆਂ ਤੋਂ ਸਿਰਫ ਦਾਖਲਾ ਫੀਸ ਹੀ ਲਈ ਜਾਵੇਗੀ| ਬਾਕੀ ਸਾਰੀ ਪੜ੍ਹਾਈ, ਰਿਹਾਇਸ਼ ਅਤੇ ਭੋਜਨ ਮੁਫਤ ਦਿਤਾ ਜਾਵੇਗਾ| ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਹੋਣ ਉਪਰੰਤ ਧਾਰਮਿਕ ਖੇਤਰ ਵਿੱਚ ਨਿਯੁਕਤ ਕੀਤਾ ਜਾਵੇਗਾ|
ਉਹਨਾਂ ਦਸਿਆ ਕਿ ਇਸ ਸਮਾਗਮ ਵਿੱਚ ਸ. ਕਿਰਪਾਲ ਸਿੰਘ ਬੰਡੂਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਕਮੇਟੀ ਮੈਂਬਰ ਵੀ ਸ਼ਾਮਲ ਹੋਣਗੇ|

Leave a Reply

Your email address will not be published. Required fields are marked *