ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਦੀਆਂ ਮੰਗਾਂ ਮੰਨੀਆਂ
ਸੰਗਰੂਰ, 25 ਦਸੰਬਰ (ਮਨੋਜ ਸ਼ਰਮਾ) ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ/ਐਫੀ ਬ੍ਰਾਂਚ ਸੰਗਰੂਰ/ਬਰਨਾਲਾ ਅਤੇ ਪਟਿਆਲਾ ਦੀ ਮੀਟਿੰਗ ਬੀ ਬੀ ਐਮ ਬੀ 400. ਕੇ ਬੀ .ਟੀ ਐਲ਼ ਐਕਸੀਅਨ ਧੂਲਕੋਲ (ਅੰਬਾਲਾ) ਨਾਲ ਅੰਬਾਲਾ ਵਿਖੇ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਅਤੇ ਸਕੱਤਰ ਸੁਰੇਸ਼ ਕੁਮਾਰ ਸੈਣੀ ਨੇ ਦੱਸਿਆ ਕਿ ਜਥੇਬੰਦੀ ਦੀਆਂ 2017 ਤੋਂ ਜੋ ਮੰਗਾਂ ਸਨ ਉਹਨਾਂ ਵਿੱਚੋਂ 7 ਮੰਗਾਂ ਨੂੰ ਮੌਕੇ ਹੀ ਮੰਨ ਲਿਆ ਗਿਆ ਹੈ ਅਤੇ ਬਾਕੀ ਰਹਿੰਦੀਆਂ 3 ਤਿੰਨ ਮੰਗਾਂ ਵੀ ਜਲਦੀ ਲਾਗੂ ਕਰਨ ਦਾ ਵਿਸਵਾਸ ਦਿਵਾਇਆ ਗਿਆ ਹੈ। ਇਸ ਮੌਕੇ ਨਵਦੀਪ ਸਿੰਘ ਪ੍ਰਧਾਨ ਪਟਿਆਲਾ, ਫਜਲ ਮੁਹੰਮਦ, ਲਖਮੀਰ ਚੰਦ ਧੂਲਕੋਟ, ਜੁਗਿੰਦਰ ਕੁਮਾਰ, ਰਾਮ ਨਾਥ ਪ੍ਰਧਾਨ, ਰਮੇਸ਼ ਕੁਮਾਰ ਪ੍ਰਧਾਨ ਅਤੇ ਬੀ.ਬੀ.ਐਮ. ਬੀ.400. ਕੇ.ਬੀ .ਟੀ. ਐਲ ਧੂਲਕੋਲ (ਅੰਬਾਲਾ) ਦੇ ਐਕਸੀਅਨ ਰਵਿੰਦਰ ਅਸ਼ੋਕ ਵੀ ਮੌਜੂਦ ਸਨ।