ਭਾਗਵਤ ਦੇ ਬਿਆਨ ਤੇ ਅਮਿਤ ਸ਼ਾਹ ਵਲੋਂ ਟਿੱਪਣੀ ਕਰਨ ਤੋਂ ਇਨਕਾਰ

ਨਵੀਂ ਦਿੱਲੀ, 12 ਫਰਵਰੀ (ਸ.ਬ.) ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਤ੍ਰਿਪੁਰਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੀ.ਪੀ.ਐਮ. ਨੂੰ ਜਿਤਾਉਣ ਲਈ ਕਾਂਗਰਸ ਨੇ ਸਾਜਿਸ਼ ਰਚੀ ਹੈ| ਕਾਂਗਰਸ ਪਾਰਟੀ ਵੋਟ ਕਟੁਆ ਦੀ ਭੂਮਿਕਾ ਵਿੱਚ ਹੈ| ਉਨ੍ਹਾਂ ਨੇ ਕਿਹਾ ਕਿ ਇੰਨੇ ਛੋਟੇ ਜਿਹੇ ਰਾਜ ਵਿੱਚ ਜਿਸ ਤਰ੍ਹਾਂ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵੱਡੀ ਹੈ, ਉਸ ਦਾ ਜਵਾਬ ਮਾਣਿਕ ਸਰਕਾਰ ਕੋਲ ਨਹੀਂ ਹੈ| ਪ੍ਰੈਸ ਕਾਨਫਰੰਸ ਦੌਰਾਨ ਜਦੋਂ ਮੀਡੀਆ ਨੇ ਸ਼ਾਹ ਤੋਂ ਭਾਗਵਤ ਦੇ ਵਿਵਾਦਪੂਰਨ ਬਿਆਨ ਤੇ ਜਵਾਬ ਮੰਗਿਆ ਤਾਂ ਉਨ੍ਹਾਂ ਨੇ ਇਸ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ| ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਭਾਗਵਤ ਨੇ ਕੀ ਕਿਹਾ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਲੋਕਾਂ ਤੋਂ ਤ੍ਰਿਪੁਰਾ ਵਿੱਚ ਸੱਤਾਧਾਰੀ ‘ਲਾਲ ਭਾਈ’ ਦੀ ਸਰਕਾਰ ਉਖਾੜ ਸੁੱਟਣ ਦੀ ਅਪੀਲ ਕੀਤੀ ਸੀ| ਉਨ੍ਹਾਂ ਨੇ ਖੱਬੇ ਪੱਖੀ ਦਲ ਦੇ ਵਰਕਰਾਂ ਤੇ ਵਿਕਾਸ ਲਈ ਧਨ ਦੀ ਲੁੱਟ ਕਰਨ ਦਾ ਦੋਸ਼ ਲਗਾਇਆ| ਉਨ੍ਹਾਂ ਨੇ ਵਾਅਦਾ ਕੀਤਾ ਕਿ ਰਾਜ ਵਿੱਚ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਸੂਬਾ ਇਕ ਆਦਰਸ਼ ਰਾਜ ਬਣੇਗਾ| ਤ੍ਰਿਪੁਰਾ ਵਿੱਚ ਬਿਨਾਂ ਕਿਸੇ ਰੁਕਾਵਟ ਦੇ 25 ਸਾਲਾਂ ਤੋਂ ਸੱਤਾਸੀਨ ਖੱਬੇ ਪੱਖੀ ਦਲ ਨੂੰ ਭਾਜਪਾ ਮਜ਼ਬੂਤ ਚੁਣੌਤੀ ਪੇਸ਼ ਕਰ ਰਹੀ ਹੈ|

Leave a Reply

Your email address will not be published. Required fields are marked *