ਭਾਗੋਮਾਜਰਾ – ਸੋਹਾਣਾ ਸੜਕ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 20 ਜੂਨ (ਸ.ਬ.) ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ, ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਭਾਗੋ ਮਾਜਰਾ ਤੋਂ ਸੋਹਾਣਾ ਜਾਂਦੀ ਸੰਪਰਕ ਸੜਕ ਨੂੰ ਇੱਕ ਕੰਪਨੀ ਨੇ ਬੰਦ ਕੀਤਾ ਹੋਇਆ ਜਿਸ ਕਾਰਨ ਲੋਕਾਂ ਨੂੰ ਮੁਹਾਲੀ ਆਉਣਾ ਔਖਾ ਹੋਇਆ ਪਿਆ ਹੈ| ਭਾਗੋ ਮਾਜਰਾ ਨੇ ਕਿਹਾ ਹੈ ਕਿ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ | ਪਰ ਪ੍ਰਸ਼ਾਸ਼ਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਉਹਨਾਂ ਕਿਹਾ ਕਿ ਥੋੜੀ ਹੀ ਬਰਸਾਤ ਹੋਣ ਕਾਰਨ ਇੱਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇੱਥੇ ਡੂੰਘੇ ਡੂੰਘੇ ਟੋਏ ਪੈ ਜਾਂਦੇ ਹਨ ਤੇ ਚਿਕੜ ਹੋ ਜਾਂਦਾ ਹੈ ਜਿਸ ਕਾਰਨ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀ, ਜੋ ਕਿ ਦੋ ਪਹੀਆ ਵਾਹਨਾਂ ਤੇ ਜਾਂਦੇ ਹਨ, ਡਿੱਗਣ ਕਾਰਨ ਕੱਪੜੇ ਖਰਾਬ ਹੋ ਜਾਂਦੇ ਹਨ ਤੇ ਕਈ ਵਾਰ ਤਾਂ ਜਖਮੀ ਵੀ ਹੋ ਜਾਂਦੇ ਹਨ| ਭਾਗੋ ਮਾਜਰਾ ਅਤੇ ਇਲਾਕਾ ਵਾਸੀਆਂ ਨੇ ਹਲਕੇ ਦੇ ਐਮ. ਐਲ. ਏ. ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਹ ਰਸਤਾ ਠੀਕ ਕਰਨ ਦੀ ਹਦਾਇਤ ਕੀਤੀ ਜਾਵੇ|

Leave a Reply

Your email address will not be published. Required fields are marked *