ਭਾਜਪਾ ਅਸਾਮ ਦੇ ਹਿੱਤਾਂ ਦੀ ਹਮੇਸ਼ਾ ਰੱਖਿਆ ਕਰੇਗੀ : ਮੋਦੀ

ਨਵੀਂ ਦਿੱਲੀ, 29 ਜਨਵਰੀ (ਸ.ਬ.) ਪੂਰਬ-ਉੱਤਰ ਵਿਚ ਨਾਗਰਿਕਤਾ ਬਿੱਲ ਨੂੰ ਲੈ ਕੇ ਹੋ ਰਹੀ ਸਿਆਸਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਹਮੇਸ਼ਾ ਅਸਾਮ ਦੇ ਹਿੱਤਾਂ ਦੀ ਰੱਖਿਆ ਕਰੇਗੀ| ਉਨ੍ਹਾਂ ਨੇ ਤਿੰਨ ਜਨਜਾਤੀ ਖੁਦਮੁਖਤਿਆਰੀ ਪਰੀਸ਼ਦਾਂ ਦੀਆਂ ਚੋਣਾਂ ਵਿਚ ਭਾਜਪਾ ਪਾਰਟੀ ਦਾ ਸਮਰਥਨ ਦੇਣ ਲਈ ਟਵਿੱਟਰ ਜ਼ਰੀਏ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ| ਉਨ੍ਹਾਂ ਨੇ ਟਵੀਟ ਕੀਤਾ, ”ਸੂਬੇ ਵਿਚ 3 ਜਨਜਾਤੀ ਖੁਦਮੁਖਤਿਆਰ ਪਰੀਸ਼ਦ ਦੀਆਂ ਚੋਣਾਂ ਵਿਚ ਭਾਜਪਾ ਨੂੰ ਮਜ਼ਬੂਤ ਸਮਰਥਨ ਦੇਣ ਲਈ ਮੈਂ ਅਸਾਮ ਦੇ ਮੇਰਾ ਭਰਾਵਾਂ ਅਤੇ ਮੇਰੀਆਂ ਭੈਣਾਂ ਦਾ ਧੰਨਵਾਦ ਜ਼ਾਹਰ ਕਰਦਾ ਹਾਂ| ਭਾਜਪਾ ਅਸਾਮ ਦੇ ਵਿਕਾਸ ਅਤੇ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ|” ਭਾਜਪਾ ਨੇ ਖੁਦਮੁਖਤਿਆਰ ਪਰੀਸ਼ਦ ਦੀਆਂ ਚੋਣਾਂ ਵਿਚ ਕਈ ਸੀਟਾਂ ਜਿੱਤੀਆਂ ਹਨ| ਮੋਦੀ ਨੇ ਕਿਹਾ ਕਿ ਸਰਕਾਰ ਸੂਬੇ ਦੇ ਹਿੱਤਾਂ ਦੀ ਹਮੇਸ਼ਾ ਰੱਖਿਆ ਕਰੇਗੀ| ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ, ”ਕੇਂਦਰ ਅਤੇ ਅਸਾਮ ਸਰਕਾਰ ਦੀ ਪਹਿਲ ਨੇ ਅਸਾਮ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਵਿਚ ਯੋਗਦਾਨ ਦਿੱਤਾ ਹੈ|”

Leave a Reply

Your email address will not be published. Required fields are marked *