ਭਾਜਪਾ ਆਗੂਆਂ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 5 ਜਨਵਰੀ (ਪਵਨ ਰਾਵਤ) ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸ੍ਰੀ ਪਵਨ ਮਨੋਚਾ ਦੀ ਅਗਵਾਈ ਵਿੱਚ ਫੇਜ਼ 6 ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਜਿਲ੍ਹਾ ਮਹਿਲਾ ਪ੍ਰਧਾਨ ਮਾਨਸੀ ਚੌਧਰੀ ਵਿਸ਼ੇਸ ਤੌਰ ਤੇ ਪਹੁੰਚੇ| ਇਸ ਮੌਕੇ ਭਾਜਪਾ ਵਿੱਚ ਨਵੇਂ ਸ਼ਾਮਲ ਹੋਏ ਵਰਕਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਮਾਨਸੀ ਚੌਧਰੀ ਅਤੇ ਪਵਨ ਮਨੋਚਾ ਵਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਉਪਰ ਚਾਨਣਾਂ ਪਾਇਆ ਗਿਆ| ਇਸ ਮੌਕੇ ਕੁਲਵੰਤ ਸਿੰਘ, ਚੰਪਾ ਦੇਵੀ, ਧਰਮਪਾਲ, ਸਤਪਾਲ, ਪ੍ਰੇਮ ਨਾਥ ਤੇ ਹੋਰ ਭਾਜਪਾ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *