ਭਾਜਪਾ ਆਗੂਆਂ ਨੇ ਡਾ ਅੰਬੇਦਕਰ ਦਾ ਜਨਮ ਦਿਵਸ ਮਨਾਇਆ

ਐਸ ਏ ਐਸ ਨਗਰ, 14 ਅਪ੍ਰੈਲ (ਸ.ਬ.) ਸਥਾਨਕ ਫੇਜ਼ 1 ਵਿੱਚ ਭਾਜਪਾ ਮੰਡਲ 1 ਦੇ ਪ੍ਰਧਾਨ ਸ੍ਰ. ਸੋਹਣ ਸਿੰਘ ਦੀ ਅਗਵਾਈ ਵਿੱਚ ਭਾਜਪਾ ਵਲੋਂ ਡਾ ਬੀ ਆਰ ਅੰਬੇਦਕਰ ਦਾ ਜਨਮ ਦਿਵਸ ਮਨਾਇਆ ਗਿਆ| ਇਸ ਮੌਕੇ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਗੋਲਡੀ ਅਤੇ ਓਮਾ ਕਾਂਤ ਤਿਵਾੜੀ ਅਤੇ ਸ੍ਰੀ ਅਰੁਣ ਸ਼ਰਮਾ ਕੌਂਸਲਰ ਨੇ ਡਾ. ਅ ੰਬੇਦਕਰ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ ਦੇ ਲਤਾੜੇ ਵਰਗਾਂ ਨੂੰ ਨਿਆਂ ਦਿਵਾਉਣ ਅਤੇ ਸਮਾਜਿਕ ਬਰਾਬਰੀ ਲਈ ਡਾ. ਅੰਬੇਡਕਰ ਵੱਲੋਂ ਕੀਤੇ ਕੰਮਾਂ ਲਈ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ| ਇਸ ਮੌਕੇ ਕਂੌਸਲਰ ਅਸ਼ੋਕ ਝਾਅ, ਕਿਰਨ ਗੁਪਤਾ, ਪਰਮਜੀਤ ਕੌਰ ਗਰੇਵਾਲ, ਰਜਿੰਦਰ ਕੌਰ ਸਤਿਆ, ਅਨਿਲ ਗੁਡੂ, ਬੰਟੀ ਵੀ ਮੌਜੂਦ ਸਨ|

Leave a Reply

Your email address will not be published. Required fields are marked *