ਭਾਜਪਾ ਆਗੂਆਂ ਨੇ ਰਵਨੀਤ ਬਿੱਟੂ ਦੇ ਖਿਲਾਫ ਕਾਰਵਾਈ ਮੰਗੀ, ਐਸ ਐਸ ਪੀ ਨੂੰ ਮੰਗ ਪੱਤਰ ਦਿੱਤਾ


ਐਸ਼ਏ 31 ਦਸੰਬਰ (ਸ਼ਬ ਭਾਜਪਾ ਆਗੂਆਂ ਦਾ ਇੱਕ ਵਫਦ ਜਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਐਸ ਐਸ ਪੀ ਮੁਹਾਲੀ ਸ੍ਰ ਸਤਿੰਦਰ ਸਿੰਘ ਨੂੰ ਮਿਲਿਆ ਅਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਆਈ ਪੀ ਸੀ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ।
ਭਾਜਪਾ ਆਗੂਆਂ ਨੇ ਕਿਹਾ ਕਿ ਸ੍ਰ ਬਿੱਟੂ ਆਪਣੇ ਬਿਆਨਾਂ ਨਾਲ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਅਤੇ ਉਹਨਾਂ ਦੇ ਬਿਆਨ ਸੂਬੇ ਵਿੱਚ ਦੰਗਾ ਭੜਕਾਉਣ ਦੇ ਕਾਰਨ ਬਣ ਸਕਦੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸ੍ਰ ਬਿੱਟੂ ਵਲੋਂ ਕੀਤੀ ਗਈ ਭੜਕਾਊ ਬਿਆਨਬਾਜੀ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਅਤੇ ਬੀਤੇ ਦਿਨੀਂ ਭਾਜਪਾ ਵਲੋਂ ਪੰਜਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਵਸ ਮੌਕੇ ਕਰਵਾਏ ਗਏ ਸਮਾਗਮਾਂ ਦੌਰਾਨ 31 ਵੱਖ ਵੱਖ ਥਾਵਾਂ ਤੇ ਭਾਜਪਾ ਆਗੂਆਂ ਅਤੇ ਵਰਕਰਾਂ ਤੇ ਹਮਲੇ ਕੀਤੇ ਗਏ ਅਤੇ ਭਾਜਪਾ ਦੇ ਦਫਤਰਾਂ ਤੇ ਵੀ ਹਮਲੇ ਕੀਤੇ ਗਏ ਹਨ।
ਵਫਦ ਵਿੱਚ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ੍ਰ ਸੁਖਵਿੰਦਰ ਸਿੰਘ ਗੋਲਡੀ, ਸਾਬਕਾ ਕੌਂੋਸਲਰ ਸ੍ਰੀ ਅਰੁਣ ਗੋਇਲ, ਭਾਜਪਾ ਦੇ ਜਿਲ੍ਹਾ ਮੀਤ ਪ੍ਰਧਾਨ ਉਮਾ ਕਾਂਤ ਤਿਵਾੜੀ, ਜਨਰਲ ਸਕੱਤਰ ਨਰਿੰਦਰ ਰਾਣਾ, ਰਾਜੀਵ ਸ਼ਰਮਾ, ਮੰਡਲ ਪ੍ਰਧਾਨ ਅਨਿਲ ਕੁਮਾਰ ਗੁੱਡੂ, ਸ਼ਸ਼ਾਂਕ ਦੁੱਗਲ, ਨਵੀਨ ਸਾਗਵਾਨ, ਪ੍ਰੇਮ ਸ਼ਰਮਾ, ਜਾਵੇਦ ਅਸਲਮ, ਗੁਰਮੀਤ ਸਿੰਘ ਵਰਿੰਦਰ ਕੋਛੜ, ਦਿਨੇਸ਼ ਸ਼ਰਮਾ, ਪਰਮਜੀਤ ਕੌਰ ਗਰੇਵਾਲ ਅਤੇ ਹੋਰ ਆਗੂ ਹਾਜਿਰ ਸਨ।

Leave a Reply

Your email address will not be published. Required fields are marked *