ਭਾਜਪਾ ਆਗੂਆਂ ਵੱਲੋਂ ਚੀਨ ਦੇ ਬਣੇ ਸਮਾਨ ਦੇ ਬਾਈਕਾਟ ਦਾ ਸੱਦਾ

ਖਰੜ, 24 ਜੁਲਾਈ (ਸ.ਬ.) ਖਰੜ ਦੇ ਵਾਰਡ ਨੰਬਰ 6 ਵਿੱਚ ਭਾਜਪਾ ਆਗੂਆਂ ਦੀ ਮੀਟਿੰਗ ਰੋਹਿਤ ਮਿਸ਼ਰਾ ਜਿਲ੍ਹਾ ਪ੍ਰਧਾਨ ਹੁਨਰ ਤੇ ਰੁਜਗਾਰ ਸੈਲ ਭਾਜਪਾ ਜਿਲ੍ਹਾ ਮੁਹਾਲੀ ਦੀ ਅਗਵਾਈ ਵਿੱਚ ਹੋਈ| ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਜਿਲ੍ਹਾ ਮੁਹਾਲੀ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਣਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਰੋਹਿਤ ਮਿਸ਼ਰਾ ਨੇ ਕਿਹਾ ਕਿ ਸਮਾਜ ਵਿੱਚ ਜਦੋਂ ਕੋਈ ਮਾੜੀ ਘਟਨਾ ਵਾਪਰ ਰਹੀ ਹੁੰਦੀ ਹੈ ਤਾਂ ਲੋਕ ਮੂੰਹ ਪਾਸੇ ਕਰਕੇ ਲੰਘ ਜਾਂਦੇ ਹਨ| ਲੋਕਾਂ ਨੂੰ ਆਪਣੀ ਸੋਚ ਬਦਲ ਕੇ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਜਿਲ੍ਹਾ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਚੀਨ ਭਾਰਤ ਨੂੰ ਦਬਾਉਣਾ ਚਾਹੁੰਦਾ ਹੈ| ਇਸ ਲਈ ਸਾਨੂੰ ਚਾਹੀਦਾ ਹੈ ਕਿ ਚੀਨ ਵਿੱਚ ਬਣੇ ਸਮਾਨ ਦਾ ਬਾਈਕਾਟ ਕਰੀਏ|  ਇਸ ਮੌਕੇ ਭਾਜਪਾ ਆਗੂ ਦਵਿੰਦਰ ਸਿੰਘ ਬਰਮੀ, ਰਜਿੰਦਰ ਅਰੋੜਾ, ਸਵਿੰਦਰ ਸਿੰਘ, ਅਮਿਤ ਸ਼ਰਮਾ, ਰੌਸ਼ਨ ਲਾਲ ਤਿਵਾੜੀ, ਮਨੀ ਰਾਮ, ਜੈ ਗੋਪਾਲ, ਰਾਮ ਪ੍ਰਕਾਸ਼, ਮਹੇਸ਼ ਕੁਮਾਰ, ਰਵਿੰਦਰ ਸ਼ਰਮਾ, ਹਰਜਿੰਦਰ ਸਿੰਘ, ਪੁਸ਼ਪਾ ਸਲਾਰੀਆ, ਅਮਿਤ ਤਿਵਾੜੀ, ਪਲਵਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *