ਭਾਜਪਾ ਆਗੂਆਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਖਰੜ੍ਹ, 31 ਜੁਲਾਈ (ਸ.ਬ.) ਭਾਜਪਾ ਮੰਡਲ ਖਰੜ ਵੱਲੋਂ ਮੰਡਲ ਪ੍ਰਧਾਨ ਅਮਿਤ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਦਫਤਰ ਖਰੜ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਇਸ ਮੌਕੇ ਭਾਜਪਾ ਆਗੂਆਂ ਨੇ ਸ਼ਹੀਦ ਊਧਮ ਸਿੰਘ ਦੀ ਫੋਟੋ ਉੱਪਰ ਫੁਲ ਚੜ੍ਹਾ ਕੇ ਸ਼ਰਧਾਂਜਲੀ ਦਿਤੀ| ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਜਿਲ੍ਹਾ ਮੁਹਾਲੀ ਦੇ ਜਿਲ੍ਹਾ ਉਪ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਵਾਲਾ ਬਾਗ ਦਾ ਬਦਲਾ ਲੈ ਕੇ ਆਪਣੀ ਜਿੰਦ ਦੇਸ਼ ਦੇ ਲੇਖੇ ਲਾ ਦਿਤੀ ਸੀ| ਉਹਨਾਂ ਕਿਹਾ ਕਿ ਜਦੋਂ ਸ਼ਹੀਦ ਊਧਮ ਸਿੰਘ ਤੋਂ ਬ੍ਰਿਟਿਸ਼ ਅਦਾਲਤ ਨੇ ਅੰਤਮ ਇੱਛਾ ਪੁੱਛੀ ਸੀ ਤਾਂ ਉਸਨੇ ਦੇਸ਼ ਦੀ ਆਜਾਦੀ ਦੀ ਮੰਗ ਕੀਤੀ ਸੀ| ਇਸ ਮੌਕੇ ਮੰਡਲ ਖਰੜ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਬਰਮੀ, ਪ੍ਰੀਤ ਕੰਵਲ ਸਿੰਘ ਰਾਜ ਕਾਰਜਕਰਨੀ ਮਂੈਬਰ ਬੀ ਸੀ ਸੈਲ ਸਿਆਮ ਵੈਦ ਪੁਰੀ, ਜਿਲਾ ਸੰਯੋਜਕ ਸਹਿਕਾਰਤਾ ਸੈਲ ਰਘਬੀਰ ਸਿੰਘ, ਕੌਂਸਲਰ ਮਨਦੀਪ ਕੌਰ ਦੇ ਪਤੀ ਜਸਵੀਰ ਸਿੰਘ, ਮੰਡਲ ਖਰੜ ਦੇ ਮੀਤ ਪ੍ਰਧਾਨ ਰਜਿੰਦਰ ਅਰੌੜਾ, ਰਣਦੀਪ ਸਿੰਘ, ਪਰਮਜੀਤ ਸਿੰਘ, ਦੀਪਕ ਰਾਜ ਵੀ ਮੌਜੂਦ ਸਨ|

Leave a Reply

Your email address will not be published. Required fields are marked *